Posts

ਬਾਬਲ ਦੀ ਜੂਹ

              ਬਾਬਲ ਦੀ ਜੂਹ ਬੜੇ ਚਿਰਾਂ ਤੋਂ ਬਾਅਦ, ਗਏ ਪੈਰ ਬਾਬਲ ਦੀ ਜੂਹੇ , ਝਾੜ ਕੇ ਧੂਲ ਖੋਲ੍ਹੇ ਬੰਦ ਯਾਦਾਂ ਦੇ ਬੂਹੇ। ਇਹ ਘਰ ਨਹੀਂ ਸਿਰਫ ਇਟਾਂ ਮਿੱਟੀ ਰੇਤ ਦਾ, ਅੱਜ ਮੁੜ ਫਿਰ ਦੇਖਿਆ ਬਚਪਨ ਆਪਣਾ, ਸਰਦੀ ਦੀ ਧੁੱਪ ਨੂੰ ਸੇਕਦਾ। ਕਿੰਨੀਆਂ ਹੀ ਖੇਲਾਂ ਦੌੜਾਂ , ਬਚਪਨ ਨੇ ਲਾਈਆਂ , ਇੱਥੇ ਹੀ ਪੰਖ ਅਰਮਾਨਾਂ , ਅੰਬਰੀ ਉਡਾਰੀਆਂ ਲਾਈਆਂ। ਇੱਥੇ ਹੀ ਵਧੇ ਫੁੱਲੇ, ਸਭ ਮਾਂ ਦੇ ਜਾਏ , ਹਾਂ ਵੱਧ ਕੇ ਸਭ ਨੇ ਅੱਡ ਆਲ੍ਹਣੇ ਪਾਏ। ਬਾਹਰੋਂ ਦੇਖਾਂ ਤਾਂ ਰੰਗ ਫਿੱਕਾ ਜਿਹਾ ਪੈ ਗਿਆ , ਜਿਵੇਂ ਹੌਲੀ ਜਿਹੀ ਕੋਈ ਮੇਰੇ ਕੰਨੀ ਕਹਿ ਗਿਆ। ਮਨੁੱਖ ਤੇ ਮਕਾਨ ਤਾ ਇੱਕੱਠੇ ਹੀ ਪੁਰਾਣੇ ਹੁੰਦੇ ਨੇ , ਜੋਬਨ ਦੇ ਰੰਗ ਤਾਂ ਕੁਝ ਦੇਰ ਹੀ ਹੰਢਾਣੇ ਹੁੰਦੇ ਨੇਂ। ਹੁਣ ਲੋਕ ਘਰ ਨਹੀਂ , ਮਕਾਨ ਬਣਾਂਦੇ ਨੇ। ਲਾ ਕੇ ਮਾਰਬਲ ਤੇ ਟਾਈਲਾਂ , ਜਿਸਨੂੰ ਸਜਾਂਦੇ ਨੇ। ਇਕ ਚੀਜ਼ ਮੁਹੱਬਤ , ਭੁੱਲ ਜਾਂਦੇ ਨੇ ਲਾਉਣਾ। ਜਿਸਨੇ ਇਮਾਰਤ ਨੂੰ ਹੈ , ਆਸ਼ਿਆਨਾ ਬਨਾਉਣਾ। ਹੁਣ ਤਾਂ ਘਰਾਂ ਦੀਆਂ ਨਾ ਯਾਦਾਂ ਬਣ ਪਾਵਣ , ਰੈਨੋਵੇਸ਼ਨ ਕਰਾ ਕੇ ਅਕਸਰ ਰੂਪ ਬਦਲਾਵਣ। ਕਿੱਥੇ ਹੁਣ ਕੋਈ ਨਲਕਾ ਕਹਿੰਦਾ ਹੈ ਕਹਾਣੀ ? ਮੋਟਰਾਂ ਲਗਾ ਕੇ ਹਰ ਕੋਈ ਭਰੇ ਟੰਕੀਆਂ ਵਿਚ ਪਾਣੀ। ਅੱਜ ਵੀ ਬਚਪਨ ਦੀ ਗਲੀ ਜਦ ਮਨ ਗੁਜ਼ਰਦਾ , ਉਹ ਸਾਰੀਆਂ ਨਿੱਕੀਆਂ ਯਾਦਾਂ ਨਾ ਵਿਸਰਦਾ। ਅੱਜ ਫੇਰ ਬਚਪਨ ਨੂੰ ਆਵਾਜ਼ ਦੇ ਬੁਲਾਵਾਂ, ਚਿਰੀ...

ਨਾ ਕੋਈ ਸੁਆਲ

          ਨਾ ਕੋਈ ਸੁਆਲ ਆ ਮਨਾ ਬੈਠ ਕੋਲ ਜ਼ਰਾ , ਅੱਜ ਕੁਝ ਵੀ ਨਾ ਬੋਲੀਏ। ਨਾ ਸ਼ਿਕਵਾ ਨਾ ਕੋਈ ਸ਼ਿਕਾਇਤ, ਅੱਜ ਬੁਲ੍ਹੀਆਂ ਵੀ ਨਾ ਖੋਲੀਏ। ਲੱਭ ਲਵਾਂ ਮੈਂ ਸਾਰੇ ਜੁਆਬ, ਬਿਨਾ ਸਵਾਲ ਕੋਈ ਬੋਲੇ। ਪਹੁੰਚ ਜਾਵਾਂ ਮੈਂ ਦਿਲ ਦੇ ਅੰਦਰ , ਜਦ ਅੱਖਾਂ ਦੀ ਖਿੜਕੀ ਖੋਲੇਂ। ਤੇਰੀਆਂ ਅੱਖਾਂ ਨੇ ਬਹੁਤ ਹੀ ਨਿੱਘੀਆਂ, ਸ਼ਾਇਦ ਤੂੰ ਨਹੀਂ ਜਾਣਦਾ। ਠੰਡਾ ਦਿਲ ਵੀ ਹੋ ਜਾਏ ਕੋਸਾ, ਤੇਰੀ ਵਫ਼ਾ ਦੀ ਗਰਮੀ ਮਾਣਦਾ। ਅੱਖਾਂ ਨਿੱਘੀਆਂ ਉਸ ਤੋਂ ਵੀ ਕੁਝ ਨਿੱਘਾ ਤੇਰਾ ਦਿਲ, ਸ਼ੁਕਰ ਕੀਤਾ ਕੀ ਕਦੇ ਮੈਂ ਰਬ ਦਾ ਜੋ ਗਿਆ ਤੂੰ ਮੈਨੂੰ ਮਿਲ. ਅੱਖਾਂ ਨਿੱਘੀਆਂ , ਦਿਲ ਵੀ ਨਿੱਘਾ ਉਸ ਤੋਂ ਵੀ ਨਿੱਘਾ ਤੇਰਾ ਪਿਆਰ। ਮੈਂ ਅਧੂਰੀ ਤੂੰ ਪੂਰਕ ਮੇਰਾ ਮਾਣ ਹੋਇਆ ਅੱਜ ਅਪਣੀ ਹੋਂਦ ਤੇ, ਛੂਹ ਲਿਆ ਮੈਂ ਉਹ ਮਿਆਰ। ਆ ਮਨਾ ਬੈਠ ਕੋਲ ਜ਼ਰਾ , ਅੱਜ ਪਿਆਰ ਨਾਂ ਮਾਪਾਂ , ਬੇਕਾਰ ਨਾਂ ਬੁਝਾਂ। ਇਸ ਮੁਕਾਮ ਤੇ ਆ ਗਈ ਜ਼ਿੰਦਗੀ ਤੂੰ ਵੀ ਸਮਝੇਂ ਮੈਂ ਵੀ ਬੁਝਾਂ।               ਬਲਜਿੰਦਰ ਗਿੱਲ

ਜ਼ਿੰਦਗੀ

          ਜ਼ਿੰਦਗੀ  ਜ਼ਿੰਦਗੀ ਕਦੇ ਮਿਲ ਤਾਂ ਸਹੀ , ਬੜੇ ਗਿਲੇ ਨੇ ਕਰਨੇ। ਉਲਾਂਭਿਆਂ ਨਾਲ ਲਬਾਲਬ ਦਿਲ ਹੈ , ਅੱਜ ਸਾਗਰ ਸ਼ਿਕਵੇ ਦੇ ਭਰਨੇ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਕੁਝ ਸੁਣੀਏ ਤੇ ਸੁਣਾਈਏ। ਕਿੰਨੀਆਂ ਬਿਖਰੀਆਂ ਨੇ ਖੁਸ਼ਬੋਈਆਂ , ਇਕ ਰਾਤ ਤਾਂ ਅੱਜ ਮਹਿਕਾਈਏ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਕਿਤੇ ਮਿਲ ਕੇ ਭੀ ਨਾ ਪਹਿਚਾਨੇ। ਬਹੁਤ ਪਿਆਰ ਦਿੱਤਾ ਹੈ ਤੈਨੂੰ , ਪਰ ਕਦਰ ਜੇ ਇਸਦੀ ਜਾਣੇ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਬੜਾ ਕੁਝ ਤੇਰੇ ਤੋਂ ਪੁੱਛਣਾ। ਬੱਸ ਪਹੇਲੀ ਹੈ ਇਹ ਦੁਨੀਆਂ , ਦੱਸ ਤੇਰੇ ਬਿਨ ਕਿਸਨੇ ਬੁੱਝਣਾ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਕਦੇ ਆਪਣਾ ਨਜ਼ਰੀਆ ਦੱਸਾਂ , ਤੂੰ ਵੀ ਖਿੜ ਖਿੜ ਕੇ  ਹੱਸ ਪਈਂ , ਮੈਂ ਵੀ ਕਦੇ ਤਾਂ ਤੇਰੇ ਤੇ ਹੱਸਾਂ। ਜ਼ਿੰਦਗੀ ਜਦ ਕਦੇ ਮਿਲੇਂਗੀ  , ਦੱਸ ਕਿਸਦਾ ਲਵੇਂਗੀ ਪੱਖ ? ਕਦੇ ਵੱਖ ਮੈਂ ਦੁਨੀਆਂ ਤੋਂ , ਕਦੇ ਦੁਨੀਆਂ ਮੇਰੇ ਤੋਂ ਵੱਖ।                      ਬਲਜਿੰਦਰ ਗਿੱਲ

ਮੇਰਾ ਸੂਰਜ

           ਮੇਰਾ ਸੂਰਜ  ਤੂੰ ਮੇਰੇ ਕੋਈ ਪਿਛਲੇ ਜਨਮ ਦਾ  ਪੁਨ ਹੈਂ ਜਾ ਫਿਰ ਕਿਸੇ ਤਪ ਦਾ ਫਲ ਐਂਵੀ ਤਾ ਨਹੀਂ ਸਭ ਨੂੰ ਹੁੰਦਾ ਕੋਈ ਦੁਰਲੱਭ ਲਾਲ ਹਾਸਿਲ। ਤੂੰ ਕੋਈ ਸੂਰਜ ਮੇਰੀ ਝੋਲੀ ਆਇਆ ਦੇਵੇਂ ਨਿੱਘ ਵਰਤਾ ਰੋਸ਼ਨੀ ਤੇਰੀ ਚਾਂਦਨੀ ਵਰਗੀ ਸੀਨੇ ਠੰਡ ਜਾਏ ਪਾ। ਤੂੰ ਮੇਰੀ ਸਰਦੀ ਤੂੰ ਮੇਰੀ ਗਰਮੀ ਤੂੰ ਮੇਰੀ ਰੁੱਤ ਬਸੰਤ ਤੂੰ ਖੁਸ਼ੀਆਂ ਦੀ ਫੁਹਾਰ ਹੈਂ ਮੇਰੀ ਲੈ ਆਵੇਂ ਸੁੱਖ ਅਨੇਕ ਅਨੰਤ। ਤੇਰੇ ਬਿਨਾ ਤਾ ਘਰ ਦੀਆਂ ਕੰਧਾਂ ਵੀ ਹੋ ਜਾਵਣ ਉਦਾਸ ਤੇਰੇ ਆਣ ਤੇ ਆ ਜਾਂਦਾ ਹੈ ਹਰ ਵਸਤੂ ਤੇ ਉਲਾਸ। ਸੂਰਜ ਵਾਂਗ ਹੀ ਯਸ਼ ਤੇਰਾ ਫੈਲੇ ਦੇਵੇਂ ਦੁਨੀਆਂ ਨੂੰ ਰੋਸ਼ਨਾਅ ਤੇਰੀ ਮਾਂ ਬਣ ਗਰਵ ਹੋ ਗਿਆ ਕੀਤੇ ਅਭਿਮਾਨੀ ਨਾ ਬਣ ਜਾਂ। ਹਰ ਉਹ ਖੁਸ਼ੀ ਜਿਸਦਾ ਤੈਨੂੰ ਹੋਵੇ ਚਾਅ , ਰਬ ਕਰੇ ਹੰਢਾਵੇਂ ਤੂੰ ਹੈ ਇਹ ਮੇਰੀ ਦੁਆ। ਤੈਨੂੰ ਮੰਗ ਕੇ ਹੁਣ ਕੀ ਮੰਗਣਾ ਨਹੀਂ ਕੁਝ ਵੀ ਯਾਦ  ਹਰ ਅਸੀਸ ਦੇ ਦਿੱਤੀ ਰੱਬ ਨੇ ਮੰਨ ਕੇ ਇਕ ਮੁਰਾਦ।                     ਬਲਜਿੰਦਰ ਗਿੱਲ 

ਕੌੜੀ ਬੇਲ

            ਕੌੜੀ  ਬੇਲ  ਕਹਿੰਦੇ  ਨੇ  ਔਰਤ  ਔਰਤ  ਦੀ  ਦੁਸ਼ਮਨ  ਹੁੰਦੀ  ਹੈ ਕੀ  ਕਰੇ ਵਿਚਾਰੀ  ਜਨਮ  ਤੋਂ  ਹੀ  ਨਫ਼ਰਤ  ਢੋਂਦੀ  ਹੈ ਜਨਮ ਕੀ  ਲਿੱਤਾ  ਔਰਤ  ਬਣ ਕੇ ਜ਼ਹਿਰੀ  ਨਜ਼ਰਾਂ ਹੀ ਪਾਈਆਂ ਨਾਖ਼ੁਸ਼  ਚੇਹਰੇ  ਚਾਰੇ  ਪਾਸੇ, ਸੋਚੇ,  ਔਰਤ ਕਿਓਂ  ਬਣ ਆਈ  ਹਾਂ ਹਾਂ,  ਇਹ  ਕੌੜੀਆਂ  ਬੇਲਾਂ  ਨੇ  .......। ਜ਼ਹਿਰ  ਹੀ  ਦਿਨ  ਹੈ,  ਜ਼ਹਿਰ  ਹੀ  ਰਾਤ੍ਰੀ ਹਰ ਪਲ  ਰਹਿੰਦੀਆਂ  ਜ਼ਹਿਰ  ਉਗਲਦੀਆਂ ਜ਼ਹਿਰ ਹੀ ਰੋਟੀ,  ਜ਼ਹਿਰ ਹੀ ਪਾਣੀ ਜ਼ਹਿਰੀ ਬੇਲਾਂ ਬਣ ਪਨਪਦੀਆਂ  ਹਾਂ,  ਇਹ  ਕੌੜੀਆਂ  ਬੇਲਾਂ  ਨੇ  .......।  ਜਨਮ ਇਨ੍ਹਾਂ  ਤੇ  ਸੋਗ  ਪੈ  ਜਾਂਦਾ ਕਿਸਨੇ ਢੋਲ ਵਜਾਏ ? ਕੋਈ ਨਾ ! ਕਿਸਮਤ ਵਾਲੀ ਹੋਵੇ, ਕਹਿਕੇ  ਮਾਂ  ਦੇ  ਹੌਂਸਲੇ  ਬਣਵਾਏ  ਹਾਂ,  ਇਹ  ਕੌੜੀਆਂ  ਬੇਲਾਂ  ਨੇ  .......।  ਕਿਸੇ  ਮਮਤਾ  ਰੁੱਖ  ਦੀ  ਛਾਂ  ਨਾ ...

ਆਪਣਾਂ ਖੂਨ

ਆਪਣਾਂ  ਖੂਨ    ਮੇਰੀ  ਮਾਂ  ਦੇ  ਜਾਏ  ਦੀਆਂ ਮੈਂ  ਲਵਾਂ  ਬਲਾਵਾਂ ਬਚਪਨ   ਗੋਦੀ  ਚੁਕਿਆ ਮੈਂ  ਕਿਵੇਂ  ਭੁਲਾਵਾਂ ਛੂਹ  ਛਲੀਕਾ   ਖੇਡਦਿਆਂ ਮੈਂ  ਫੱਟ ਫੜਿਆ  ਜਾਣਾ ਚੁੱਕ  ਚੁੱਕ  ਕੇ  ਭੱਜਦਿਆਂ ਢਾਕਾਂ  ਦੁੱਖ  ਜਾਣਾ  ਪਤਾ  ਨਹੀਂ  ਕਦੋਂ  ਉਹ  ਇਨਾਂ  ਵੱਡਾ  ਹੋ  ਗਿਆ ਰਿਸਤੇ  ਨਿਵਾਂਦਾ  ਜਾਂ  ਅੱਕ  ਜਾਂਦਾ ਕਿਸੇ  ਭੀੜ  ਵਿੱਚ  ਖੋ  ਗਿਆ ਅੱਜ  ਵੀ  ਮੇਰਾ  ਲਹੂ  ਹੈ  ਛੱਲਾਂ  ਮਾਰਦਾ ਦੂਰ  ਦਿਲਾਂ  ਦੀ  ਗੱਲ  ਨੂੰ  ਟਾਲਦਾ ਅੱਜ  ਵੀ  ਮਾਂ  ਦੇ  ਗਰਭ  ਦੀ  ਸਾਂਝ  ਹੈ ਜਾਂ  ਜਾਗਦੀ  ਕੋਈ  ਤਿਉ  ਦੀ  ਅਵਾਜ਼  ਹੈ ਤਾਂ  ਹੀ  ਦਿਲ  ਫਾਸਲੇ  ਤੋੜਨਾ  ਚਾਹੁੰਦਾ ਫਿਰ  ਉਸੇ  ਠਹਰਾਵ  ਤੇ  ਮੈਨੂੰ  ਮੋੜਨਾ  ਚਾਹੁੰਦਾ ਅੱਜ  ਫਿਰ  ਮਾਂ  ਜਾਏ  ਨੇ  ਬੁਲਾਇਆ ਦੇਰ  ਨਾਲ  ਹੀ  ਸਹੀ  ਚਲੋ...

ਬੇਟੀ

ਜਨਮ ਲੈਣ ਦੇ ਮੈਨੂੰ ਨੀ ਮਾਏ ਮੈਂ ਤੇਰਾ ਸ਼ੁਕਰ ਗੁਜ਼ਾਰੂੰਗੀ ਨੌਂ ਮਹੀਨਿਆਂ ਦੇ ਤੇਰੇ ਦੁੱਖ ਦਾ ਸਾਰੀ ਉਮਰ ਮੈਂ ਕਰਜ਼ ਉਤਾਰੂੰਗੀ । ਆਵਾਜ਼ਾਂ ਸਬ ਸੁਣਦੀਆਂ ਮੈਨੂੰ ਚਾਹੇ ਕੁੱਖ ਤੇਰੀ ਵਿਚ ਘੁੱਪ ਹਨੇਰਾ ਚੁਪਚਾਪ ਬੈਠੀ ਉਡੀਕਦੀ ਹਾਂ ਕਦ   ਦੇਖਾਂਗੀ ਚੇਹਰਾ ਤੇਰਾ । ਕਲ ਮੈਂ ਡਰ ਗਈ ਸੀ ਜਦ ਦਾਦੀ ਦੀ ਆਵਾਜ਼ ਸੀ   ਕੜਕੀ , ਤੇਰੇ ਨਾਲ ਭਰੇ ਸੀ ਮੈਂ ਵੀ ਹੌਕੇ ਸੁਣ ਬਾਪੂ ਦੀ   ਝਿੜਕੀ ।   ਕਹਿੰਦੇ ਲੋਕ ਸੌਖਾ ਨਹੀਂ ਹੈ ਧੀਆਂ ਦਾ ਢੋਹਣਾ ਬੋਝਾ , ਮੈਂ ਸੋਚਾਂ ਹੈ   ਗਲਤ ਇਹ ਧਾਰਨਾ ਤੇ ਵਿਚਾਰ ਬੜਾ   ਹੀ ਕੋਝਾ । ਪੜ੍ਹ ਲਿਖ ਕੇ ਬਣ ਜਾਊਂਗੀ ਮੈਂ ਖੁਦ ਹੀ ਅਪਣਾ ਦਹੇਜ , ਤੂੰਹੀ ਨਹੀਂ ਬਾਪੂ ਵੀ ਰੱਖੇਗਾ ਮੇਰੀਆਂ ਮਿਠੀਆਂ ਯਾਦਾਂ ਸਹੇਜ । ਬੱਟ ਜਾਏਗਾ ਪਿਆਰ ਵੀਰੇ ਦਾ ਜਦ ਜ਼ਿੰਦਗੀ ਅੱਗੇ ਵਧੇਗੀ , ਪਰ ਮੇਰੀਆਂ ਟਹਿਣੀਆਂ ਕਿਤੇ   ਵੀ   ਫੈਲਣ ਜੜ੍ਹ ਤੇਰੇ ਨਾਲ ਜੁੜੀ ਰਹੂਗੀ ਮੈਨੂੰ ਪਤਾ ਹੈ ਬਹਾਦਰ   ਹੈਂ ਤੂੰ ਟੱਬਰ ਅਗੇ ਡੱਟ ਜਾਏਂਗੀ , ਬਾਸੀਆਂ ਸੜ੍ਹੀਆਂ   ਹੋਈਂਆਂ ਕੁਰੀਤਿਆਂ ਨਿੱਡਰ   ਹੋਕੇ ਹੀ ਬਦਲ ਪਾਏਂਗੀ । ਕਹਿੰਦੇ ਰੱਬ ਲਿਖਦਾ ਹੈ ਪਰ ...