ਮੇਰਾ ਸੂਰਜ

           ਮੇਰਾ ਸੂਰਜ 

ਤੂੰ ਮੇਰੇ ਕੋਈ ਪਿਛਲੇ ਜਨਮ ਦਾ  ਪੁਨ ਹੈਂ
ਜਾ ਫਿਰ ਕਿਸੇ ਤਪ ਦਾ ਫਲ
ਐਂਵੀ ਤਾ ਨਹੀਂ ਸਭ ਨੂੰ ਹੁੰਦਾ
ਕੋਈ ਦੁਰਲੱਭ ਲਾਲ ਹਾਸਿਲ।

ਤੂੰ ਕੋਈ ਸੂਰਜ ਮੇਰੀ ਝੋਲੀ ਆਇਆ
ਦੇਵੇਂ ਨਿੱਘ ਵਰਤਾ
ਰੋਸ਼ਨੀ ਤੇਰੀ ਚਾਂਦਨੀ ਵਰਗੀ
ਸੀਨੇ ਠੰਡ ਜਾਏ ਪਾ।

ਤੂੰ ਮੇਰੀ ਸਰਦੀ ਤੂੰ ਮੇਰੀ ਗਰਮੀ
ਤੂੰ ਮੇਰੀ ਰੁੱਤ ਬਸੰਤ
ਤੂੰ ਖੁਸ਼ੀਆਂ ਦੀ ਫੁਹਾਰ ਹੈਂ ਮੇਰੀ
ਲੈ ਆਵੇਂ ਸੁੱਖ ਅਨੇਕ ਅਨੰਤ।

ਤੇਰੇ ਬਿਨਾ ਤਾ ਘਰ ਦੀਆਂ ਕੰਧਾਂ
ਵੀ ਹੋ ਜਾਵਣ ਉਦਾਸ
ਤੇਰੇ ਆਣ ਤੇ ਆ ਜਾਂਦਾ ਹੈ
ਹਰ ਵਸਤੂ ਤੇ ਉਲਾਸ।

ਸੂਰਜ ਵਾਂਗ ਹੀ ਯਸ਼ ਤੇਰਾ ਫੈਲੇ
ਦੇਵੇਂ ਦੁਨੀਆਂ ਨੂੰ ਰੋਸ਼ਨਾਅ
ਤੇਰੀ ਮਾਂ ਬਣ ਗਰਵ ਹੋ ਗਿਆ
ਕੀਤੇ ਅਭਿਮਾਨੀ ਨਾ ਬਣ ਜਾਂ।

ਹਰ ਉਹ ਖੁਸ਼ੀ
ਜਿਸਦਾ ਤੈਨੂੰ ਹੋਵੇ ਚਾਅ ,
ਰਬ ਕਰੇ ਹੰਢਾਵੇਂ ਤੂੰ
ਹੈ ਇਹ ਮੇਰੀ ਦੁਆ।

ਤੈਨੂੰ ਮੰਗ ਕੇ ਹੁਣ ਕੀ ਮੰਗਣਾ
ਨਹੀਂ ਕੁਝ ਵੀ ਯਾਦ 
ਹਰ ਅਸੀਸ ਦੇ ਦਿੱਤੀ ਰੱਬ ਨੇ
ਮੰਨ ਕੇ ਇਕ ਮੁਰਾਦ।

                    ਬਲਜਿੰਦਰ ਗਿੱਲ 



Comments

Popular posts from this blog

ਰੁੱਖ ਬਾਬਲ

ਤਸਵੀਰ

ਬਾਬਲ ਦੀ ਜੂਹ