ਨਾ ਕੋਈ ਸੁਆਲ

          ਨਾ ਕੋਈ ਸੁਆਲ

ਆ ਮਨਾ ਬੈਠ ਕੋਲ ਜ਼ਰਾ ,
ਅੱਜ ਕੁਝ ਵੀ ਨਾ ਬੋਲੀਏ।
ਨਾ ਸ਼ਿਕਵਾ ਨਾ ਕੋਈ ਸ਼ਿਕਾਇਤ,
ਅੱਜ ਬੁਲ੍ਹੀਆਂ ਵੀ ਨਾ ਖੋਲੀਏ।

ਲੱਭ ਲਵਾਂ ਮੈਂ ਸਾਰੇ ਜੁਆਬ,
ਬਿਨਾ ਸਵਾਲ ਕੋਈ ਬੋਲੇ।
ਪਹੁੰਚ ਜਾਵਾਂ ਮੈਂ ਦਿਲ ਦੇ ਅੰਦਰ ,
ਜਦ ਅੱਖਾਂ ਦੀ ਖਿੜਕੀ ਖੋਲੇਂ।

ਤੇਰੀਆਂ ਅੱਖਾਂ ਨੇ ਬਹੁਤ ਹੀ ਨਿੱਘੀਆਂ,
ਸ਼ਾਇਦ ਤੂੰ ਨਹੀਂ ਜਾਣਦਾ।
ਠੰਡਾ ਦਿਲ ਵੀ ਹੋ ਜਾਏ ਕੋਸਾ,
ਤੇਰੀ ਵਫ਼ਾ ਦੀ ਗਰਮੀ ਮਾਣਦਾ।

ਅੱਖਾਂ ਨਿੱਘੀਆਂ ਉਸ ਤੋਂ ਵੀ
ਕੁਝ ਨਿੱਘਾ ਤੇਰਾ ਦਿਲ,
ਸ਼ੁਕਰ ਕੀਤਾ ਕੀ ਕਦੇ ਮੈਂ ਰਬ ਦਾ
ਜੋ ਗਿਆ ਤੂੰ ਮੈਨੂੰ ਮਿਲ.

ਅੱਖਾਂ ਨਿੱਘੀਆਂ , ਦਿਲ ਵੀ ਨਿੱਘਾ
ਉਸ ਤੋਂ ਵੀ ਨਿੱਘਾ ਤੇਰਾ ਪਿਆਰ।
ਮੈਂ ਅਧੂਰੀ ਤੂੰ ਪੂਰਕ ਮੇਰਾ
ਮਾਣ ਹੋਇਆ ਅੱਜ ਅਪਣੀ ਹੋਂਦ ਤੇ,
ਛੂਹ ਲਿਆ ਮੈਂ ਉਹ ਮਿਆਰ।

ਆ ਮਨਾ ਬੈਠ ਕੋਲ ਜ਼ਰਾ ,
ਅੱਜ ਪਿਆਰ ਨਾਂ ਮਾਪਾਂ ,
ਬੇਕਾਰ ਨਾਂ ਬੁਝਾਂ।
ਇਸ ਮੁਕਾਮ ਤੇ ਆ ਗਈ ਜ਼ਿੰਦਗੀ
ਤੂੰ ਵੀ ਸਮਝੇਂ ਮੈਂ ਵੀ ਬੁਝਾਂ।

             ਬਲਜਿੰਦਰ ਗਿੱਲ

Comments

Popular posts from this blog

ਰੁੱਖ ਬਾਬਲ

ਤਸਵੀਰ

ਬਾਬਲ ਦੀ ਜੂਹ