ਜ਼ਿੰਦਗੀ
ਜ਼ਿੰਦਗੀ
ਜ਼ਿੰਦਗੀ ਕਦੇ ਮਿਲ ਤਾਂ ਸਹੀ ,
ਬੜੇ ਗਿਲੇ ਨੇ ਕਰਨੇ।
ਉਲਾਂਭਿਆਂ ਨਾਲ ਲਬਾਲਬ ਦਿਲ ਹੈ ,
ਅੱਜ ਸਾਗਰ ਸ਼ਿਕਵੇ ਦੇ ਭਰਨੇ।
ਜ਼ਿੰਦਗੀ ਕਦੇ ਮਿਲ ਤਾਂ ਸਹੀ ,
ਕੁਝ ਸੁਣੀਏ ਤੇ ਸੁਣਾਈਏ।
ਕਿੰਨੀਆਂ ਬਿਖਰੀਆਂ ਨੇ ਖੁਸ਼ਬੋਈਆਂ ,
ਇਕ ਰਾਤ ਤਾਂ ਅੱਜ ਮਹਿਕਾਈਏ।
ਜ਼ਿੰਦਗੀ ਕਦੇ ਮਿਲ ਤਾਂ ਸਹੀ ,
ਕਿਤੇ ਮਿਲ ਕੇ ਭੀ ਨਾ ਪਹਿਚਾਨੇ।
ਬਹੁਤ ਪਿਆਰ ਦਿੱਤਾ ਹੈ ਤੈਨੂੰ ,
ਪਰ ਕਦਰ ਜੇ ਇਸਦੀ ਜਾਣੇ।
ਜ਼ਿੰਦਗੀ ਕਦੇ ਮਿਲ ਤਾਂ ਸਹੀ ,
ਬੜਾ ਕੁਝ ਤੇਰੇ ਤੋਂ ਪੁੱਛਣਾ।
ਬੱਸ ਪਹੇਲੀ ਹੈ ਇਹ ਦੁਨੀਆਂ ,
ਦੱਸ ਤੇਰੇ ਬਿਨ ਕਿਸਨੇ ਬੁੱਝਣਾ।
ਜ਼ਿੰਦਗੀ ਕਦੇ ਮਿਲ ਤਾਂ ਸਹੀ ,
ਕਦੇ ਆਪਣਾ ਨਜ਼ਰੀਆ ਦੱਸਾਂ ,
ਤੂੰ ਵੀ ਖਿੜ ਖਿੜ ਕੇ ਹੱਸ ਪਈਂ ,
ਮੈਂ ਵੀ ਕਦੇ ਤਾਂ ਤੇਰੇ ਤੇ ਹੱਸਾਂ।
ਜ਼ਿੰਦਗੀ ਜਦ ਕਦੇ ਮਿਲੇਂਗੀ ,
ਦੱਸ ਕਿਸਦਾ ਲਵੇਂਗੀ ਪੱਖ ?
ਕਦੇ ਵੱਖ ਮੈਂ ਦੁਨੀਆਂ ਤੋਂ ,
ਕਦੇ ਦੁਨੀਆਂ ਮੇਰੇ ਤੋਂ ਵੱਖ।
ਬਲਜਿੰਦਰ ਗਿੱਲ
ਜ਼ਿੰਦਗੀ ਕਦੇ ਮਿਲ ਤਾਂ ਸਹੀ ,
ਬੜੇ ਗਿਲੇ ਨੇ ਕਰਨੇ।
ਉਲਾਂਭਿਆਂ ਨਾਲ ਲਬਾਲਬ ਦਿਲ ਹੈ ,
ਅੱਜ ਸਾਗਰ ਸ਼ਿਕਵੇ ਦੇ ਭਰਨੇ।
ਜ਼ਿੰਦਗੀ ਕਦੇ ਮਿਲ ਤਾਂ ਸਹੀ ,
ਕੁਝ ਸੁਣੀਏ ਤੇ ਸੁਣਾਈਏ।
ਕਿੰਨੀਆਂ ਬਿਖਰੀਆਂ ਨੇ ਖੁਸ਼ਬੋਈਆਂ ,
ਇਕ ਰਾਤ ਤਾਂ ਅੱਜ ਮਹਿਕਾਈਏ।
ਜ਼ਿੰਦਗੀ ਕਦੇ ਮਿਲ ਤਾਂ ਸਹੀ ,
ਕਿਤੇ ਮਿਲ ਕੇ ਭੀ ਨਾ ਪਹਿਚਾਨੇ।
ਬਹੁਤ ਪਿਆਰ ਦਿੱਤਾ ਹੈ ਤੈਨੂੰ ,
ਪਰ ਕਦਰ ਜੇ ਇਸਦੀ ਜਾਣੇ।
ਜ਼ਿੰਦਗੀ ਕਦੇ ਮਿਲ ਤਾਂ ਸਹੀ ,
ਬੜਾ ਕੁਝ ਤੇਰੇ ਤੋਂ ਪੁੱਛਣਾ।
ਬੱਸ ਪਹੇਲੀ ਹੈ ਇਹ ਦੁਨੀਆਂ ,
ਦੱਸ ਤੇਰੇ ਬਿਨ ਕਿਸਨੇ ਬੁੱਝਣਾ।
ਜ਼ਿੰਦਗੀ ਕਦੇ ਮਿਲ ਤਾਂ ਸਹੀ ,
ਕਦੇ ਆਪਣਾ ਨਜ਼ਰੀਆ ਦੱਸਾਂ ,
ਤੂੰ ਵੀ ਖਿੜ ਖਿੜ ਕੇ ਹੱਸ ਪਈਂ ,
ਮੈਂ ਵੀ ਕਦੇ ਤਾਂ ਤੇਰੇ ਤੇ ਹੱਸਾਂ।
ਜ਼ਿੰਦਗੀ ਜਦ ਕਦੇ ਮਿਲੇਂਗੀ ,
ਦੱਸ ਕਿਸਦਾ ਲਵੇਂਗੀ ਪੱਖ ?
ਕਦੇ ਵੱਖ ਮੈਂ ਦੁਨੀਆਂ ਤੋਂ ,
ਕਦੇ ਦੁਨੀਆਂ ਮੇਰੇ ਤੋਂ ਵੱਖ।
ਬਲਜਿੰਦਰ ਗਿੱਲ
Comments
Post a Comment