ਕੌੜੀ ਬੇਲ

            ਕੌੜੀ  ਬੇਲ 

ਕਹਿੰਦੇ  ਨੇ  ਔਰਤ  ਔਰਤ  ਦੀ  ਦੁਸ਼ਮਨ  ਹੁੰਦੀ  ਹੈ
ਕੀ  ਕਰੇ ਵਿਚਾਰੀ  ਜਨਮ  ਤੋਂ  ਹੀ  ਨਫ਼ਰਤ  ਢੋਂਦੀ  ਹੈ

ਜਨਮ ਕੀ  ਲਿੱਤਾ  ਔਰਤ  ਬਣ ਕੇ
ਜ਼ਹਿਰੀ  ਨਜ਼ਰਾਂ ਹੀ ਪਾਈਆਂ
ਨਾਖ਼ੁਸ਼  ਚੇਹਰੇ  ਚਾਰੇ  ਪਾਸੇ,
ਸੋਚੇ,  ਔਰਤ ਕਿਓਂ  ਬਣ ਆਈ  ਹਾਂ
ਹਾਂ,  ਇਹ  ਕੌੜੀਆਂ  ਬੇਲਾਂ  ਨੇ  .......।

ਜ਼ਹਿਰ  ਹੀ  ਦਿਨ  ਹੈ,  ਜ਼ਹਿਰ  ਹੀ  ਰਾਤ੍ਰੀ
ਹਰ ਪਲ  ਰਹਿੰਦੀਆਂ  ਜ਼ਹਿਰ  ਉਗਲਦੀਆਂ
ਜ਼ਹਿਰ ਹੀ ਰੋਟੀ,  ਜ਼ਹਿਰ ਹੀ ਪਾਣੀ
ਜ਼ਹਿਰੀ ਬੇਲਾਂ ਬਣ ਪਨਪਦੀਆਂ 
ਹਾਂ,  ਇਹ  ਕੌੜੀਆਂ  ਬੇਲਾਂ  ਨੇ  .......। 

ਜਨਮ ਇਨ੍ਹਾਂ  ਤੇ  ਸੋਗ  ਪੈ  ਜਾਂਦਾ
ਕਿਸਨੇ ਢੋਲ ਵਜਾਏ ?
ਕੋਈ ਨਾ ! ਕਿਸਮਤ ਵਾਲੀ ਹੋਵੇ,
ਕਹਿਕੇ  ਮਾਂ  ਦੇ  ਹੌਂਸਲੇ  ਬਣਵਾਏ
 ਹਾਂ,  ਇਹ  ਕੌੜੀਆਂ  ਬੇਲਾਂ  ਨੇ  .......। 

ਕਿਸੇ  ਮਮਤਾ  ਰੁੱਖ  ਦੀ  ਛਾਂ  ਨਾ  ਪਾਈ
ਆਸਰਾ  ਲੈ  ਕਿਸੇ  ਕੰਡਿਆਲੀ  ਥੋਅ  ਦਾ
ਆਪੇ  ਹੀ  ਵਧਦੀ  ਆਈ
ਪਾਣੀ  ਦਾਤਾ,  ਸੂਰਜ  ਵਿਧਾਤਾ
ਬੀਜ  ਬੀਜੇ  ਸੀ  ਪੁੱਤਰਾਂ  ਦੇ
ਧਰਤੀ  ਮਾਂ  ਕੁੱਖੋਂ  ਆਪੇ  ਹੀ  ਫੁੱਟ  ਆਈਆਂ
ਹਾਂ,  ਇਹ  ਕੌੜੀਆਂ  ਬੇਲਾਂ  ਨੇ  .......। 

                                                  ਬਲਜਿੰਦਰ  ਗਿੱਲ 
   

Comments

Popular posts from this blog

ਰੁੱਖ ਬਾਬਲ

ਤਸਵੀਰ

ਬਾਬਲ ਦੀ ਜੂਹ