ਬੇਟੀ
ਜਨਮ ਲੈਣ ਦੇ ਮੈਨੂੰ
ਨੀ ਮਾਏ
ਮੈਂ
ਤੇਰਾ ਸ਼ੁਕਰ ਗੁਜ਼ਾਰੂੰਗੀ
ਨੌਂ ਮਹੀਨਿਆਂ ਦੇ ਤੇਰੇ
ਦੁੱਖ ਦਾ
ਸਾਰੀ ਉਮਰ ਮੈਂ ਕਰਜ਼
ਉਤਾਰੂੰਗੀ।
ਆਵਾਜ਼ਾਂ ਸਬ ਸੁਣਦੀਆਂ
ਮੈਨੂੰ
ਚਾਹੇ ਕੁੱਖ ਤੇਰੀ ਵਿਚ
ਘੁੱਪ ਹਨੇਰਾ
ਚੁਪਚਾਪ ਬੈਠੀ ਉਡੀਕਦੀ ਹਾਂ
ਕਦ ਦੇਖਾਂਗੀ
ਚੇਹਰਾ ਤੇਰਾ।
ਕਲ ਮੈਂ ਡਰ ਗਈ
ਸੀ
ਜਦ ਦਾਦੀ ਦੀ ਆਵਾਜ਼
ਸੀ ਕੜਕੀ
,
ਤੇਰੇ ਨਾਲ ਭਰੇ ਸੀ
ਮੈਂ ਵੀ ਹੌਕੇ
ਸੁਣ ਬਾਪੂ ਦੀ ਝਿੜਕੀ।
ਕਹਿੰਦੇ ਲੋਕ ਸੌਖਾ ਨਹੀਂ
ਹੈ
ਧੀਆਂ ਦਾ ਢੋਹਣਾ
ਬੋਝਾ ,
ਮੈਂ ਸੋਚਾਂ ਹੈ ਗਲਤ ਇਹ ਧਾਰਨਾ
ਤੇ ਵਿਚਾਰ ਬੜਾ ਹੀ ਕੋਝਾ।
ਪੜ੍ਹ ਲਿਖ ਕੇ ਬਣ
ਜਾਊਂਗੀ
ਮੈਂ ਖੁਦ ਹੀ ਅਪਣਾ
ਦਹੇਜ ,
ਤੂੰਹੀ ਨਹੀਂ ਬਾਪੂ ਵੀ
ਰੱਖੇਗਾ
ਮੇਰੀਆਂ ਮਿਠੀਆਂ ਯਾਦਾਂ ਸਹੇਜ।
ਬੱਟ ਜਾਏਗਾ ਪਿਆਰ ਵੀਰੇ
ਦਾ
ਜਦ ਜ਼ਿੰਦਗੀ ਅੱਗੇ ਵਧੇਗੀ
,
ਪਰ ਮੇਰੀਆਂ ਟਹਿਣੀਆਂ ਕਿਤੇ ਵੀ ਫੈਲਣ
ਜੜ੍ਹ ਤੇਰੇ ਨਾਲ ਜੁੜੀ
ਰਹੂਗੀ
ਮੈਨੂੰ ਪਤਾ ਹੈ ਬਹਾਦਰ ਹੈਂ
ਤੂੰ
ਟੱਬਰ ਅਗੇ ਡੱਟ ਜਾਏਂਗੀ
,
ਬਾਸੀਆਂ ਸੜ੍ਹੀਆਂ ਹੋਈਂਆਂ
ਕੁਰੀਤਿਆਂ
ਨਿੱਡਰ ਹੋਕੇ
ਹੀ ਬਦਲ ਪਾਏਂਗੀ।
ਕਹਿੰਦੇ ਰੱਬ ਲਿਖਦਾ ਹੈ
ਪਰ ਅੱਜ ਹੈ ਤੂੰ
ਲਿਖਣੀ ਮੇਰੀ
ਤਕਦੀਰ ,
ਚੱਲ ਵਾਅਦਾ ਤੇਰੇ ਨਾਲ
ਰਿਹਾ
ਬਦਲੂੰਗੀ ਮੈਂ ਔਰਤ ਦੀ
ਤਸਵੀਰ।
ਬਦਲ ਦਊਂਗੀ ਮੈਂ ਔਰਤ
ਦੀ ਤਸਵੀਰ !
-ਬਲਜਿੰਦਰ ਗਿੱਲ
Comments
Post a Comment