Posts

Showing posts from June, 2017

ਬੇਟੀ

ਜਨਮ ਲੈਣ ਦੇ ਮੈਨੂੰ ਨੀ ਮਾਏ ਮੈਂ ਤੇਰਾ ਸ਼ੁਕਰ ਗੁਜ਼ਾਰੂੰਗੀ ਨੌਂ ਮਹੀਨਿਆਂ ਦੇ ਤੇਰੇ ਦੁੱਖ ਦਾ ਸਾਰੀ ਉਮਰ ਮੈਂ ਕਰਜ਼ ਉਤਾਰੂੰਗੀ । ਆਵਾਜ਼ਾਂ ਸਬ ਸੁਣਦੀਆਂ ਮੈਨੂੰ ਚਾਹੇ ਕੁੱਖ ਤੇਰੀ ਵਿਚ ਘੁੱਪ ਹਨੇਰਾ ਚੁਪਚਾਪ ਬੈਠੀ ਉਡੀਕਦੀ ਹਾਂ ਕਦ   ਦੇਖਾਂਗੀ ਚੇਹਰਾ ਤੇਰਾ । ਕਲ ਮੈਂ ਡਰ ਗਈ ਸੀ ਜਦ ਦਾਦੀ ਦੀ ਆਵਾਜ਼ ਸੀ   ਕੜਕੀ , ਤੇਰੇ ਨਾਲ ਭਰੇ ਸੀ ਮੈਂ ਵੀ ਹੌਕੇ ਸੁਣ ਬਾਪੂ ਦੀ   ਝਿੜਕੀ ।   ਕਹਿੰਦੇ ਲੋਕ ਸੌਖਾ ਨਹੀਂ ਹੈ ਧੀਆਂ ਦਾ ਢੋਹਣਾ ਬੋਝਾ , ਮੈਂ ਸੋਚਾਂ ਹੈ   ਗਲਤ ਇਹ ਧਾਰਨਾ ਤੇ ਵਿਚਾਰ ਬੜਾ   ਹੀ ਕੋਝਾ । ਪੜ੍ਹ ਲਿਖ ਕੇ ਬਣ ਜਾਊਂਗੀ ਮੈਂ ਖੁਦ ਹੀ ਅਪਣਾ ਦਹੇਜ , ਤੂੰਹੀ ਨਹੀਂ ਬਾਪੂ ਵੀ ਰੱਖੇਗਾ ਮੇਰੀਆਂ ਮਿਠੀਆਂ ਯਾਦਾਂ ਸਹੇਜ । ਬੱਟ ਜਾਏਗਾ ਪਿਆਰ ਵੀਰੇ ਦਾ ਜਦ ਜ਼ਿੰਦਗੀ ਅੱਗੇ ਵਧੇਗੀ , ਪਰ ਮੇਰੀਆਂ ਟਹਿਣੀਆਂ ਕਿਤੇ   ਵੀ   ਫੈਲਣ ਜੜ੍ਹ ਤੇਰੇ ਨਾਲ ਜੁੜੀ ਰਹੂਗੀ ਮੈਨੂੰ ਪਤਾ ਹੈ ਬਹਾਦਰ   ਹੈਂ ਤੂੰ ਟੱਬਰ ਅਗੇ ਡੱਟ ਜਾਏਂਗੀ , ਬਾਸੀਆਂ ਸੜ੍ਹੀਆਂ   ਹੋਈਂਆਂ ਕੁਰੀਤਿਆਂ ਨਿੱਡਰ   ਹੋਕੇ ਹੀ ਬਦਲ ਪਾਏਂਗੀ । ਕਹਿੰਦੇ ਰੱਬ ਲਿਖਦਾ ਹੈ ਪਰ ਅੱਜ ਹੈ ਤੂੰ ਲਿਖਣੀ   ਮੇਰੀ ਤਕਦੀਰ , ਚੱਲ ਵਾਅਦਾ ਤੇ

ਮੁਲਾਕਾਤ

                   ਮੁਲਾਕਾਤ ਕਿੰਨੀਆਂ ਗੱਲਾਂ ਕੀਤੀਆਂ ਜਦ ਤੋਂ ਸਿਖਿਆ ਬੋਲਣਾ ਬੈਠ ਚੁਪਚਾਪ ਅੱਜ ਸੋਚਿਆ ਚੁਪੀ ਨਾਲ ਭੇਦ ਖੋਲਣਾ ਕਿਨੇਂ ਸੁਆਲ ਨੇ ਹੋਂਦ ਤੇ ਉਠਦੇ ਕਿਨੈ ਜੁਆਬ ਜੁੜ ਜੁੜ ਕੇ ਟੁੱਟਦੇ ਕਦੇ ਬੇਟੀ ਕਦੇ ਪਤਨੀ ਕਦੇ ਬਣੀ ਮੈਂ ਮਾਂ ਐਨਾਂ ਕੁਙ ਬਣਦੀ ਬਣਦੀ ਖੁਦ ਬਣੀ ਕਦੇ ਨਾਂ। ਕਿਨੇਂ  ਹੀ ਰਿਸ਼ਤੇ ਕਿਨੇਂ  ਹੀ ਰੂਪ ਪਲ ਪਲ ਵਕਤ ਨਾਲ ਰਹੇ ਬਦਲਦੇ ਹਰ ਪਲ ਰੂਪ ਲੱਗੇ  ਅਵੱਲਾ ਜੀਵਨ ਜੱਗ ਦੀ ਰਾਹ ਤੇ ਚਲਦੇ। ਕਦੇ ਦਿੰਦੇ ਕਦੇ ਲੈਂਦੇ ਰਹੀਏ ਇਹ ਦੇਣ ਲੈਣ ਨਾ ਮੁੱਕਦਾ ਇਸੇ ਦੁਨੀਆਦਾਰੀ ਨੂੰ ਨਿਭਾਂਦੇ ਕਿਤੇ ਮੋਹ ਦਾ ਬੂਟਾ ਸੁੱਕਦਾ। ਜਿਉਣ ਲਈ ਰਿਸ਼ਤੇ ਨਿਭਾਂਦੇ ਹਾਂ ਜਾਂ ਰਿਸ਼ਤਿਆਂ ਲਈ ਹੀ ਜਿਓਂਦੇ ਹਾਂ ਮਿੱਠੇ ਲੱਗਣ ਕਦੇ ਖੱਟੇ ਪੈ ਜਾਣ ਕਦੇ ਬੋਝਾ ਹੀ ਇਨਾਂ ਦਾ ਢੋਂਦੇ ਹਾਂ। ਛਿਪ ਜਾਣ ਕਦੇ ਪਿੱਛੇ  ਮੁਖੌਟਿਆਂ ਦੇ ਨਿਆਮਤ ਜ਼ਿੰਦਗੀ ਨੂੰ, ਜਿਓਂਦੇ ਵਿੱਚ ਟੋਟਿਆਂ ਦੇ ਅੱਜ ਬਹੁਤ ਭੇਦ ਪਾ ਲਏ ਨੇ ਦਿਲ ਦੇ ਬੜੀ ਖੁਸ਼ੀ ਹੋਈ ਅੱਜ ਖੁਦ ਨੂੰ ਹੀ ਮਿਲ ਕੇ। ਜੇ ਸਿੰਜਣਾ ਇਸ ਪਿਆਰ ਪੌਦੇ ਨੂੰ ਜੱਗ ਨੂੰ ਅੱਜ ਪਰਖਣਾ ਬੰਦ ਕਰਦੇ ਕੌਣ ਹੈ ਚੰਗਾ ਕੌਣ ਹੈ ਮੰਦਾ ਜਾਚਣ ਦੀ ਇਹ ਗਤੀ ਮੰਦ ਕਰਦੇ। ਨਾਂ ਕੋਈ ਵੈਰ ਨਾ ਵੈਰੀ ਅਪਣਾ ਪਾਈਐ ਪਾਣੀ ਇਸ ਉਬਾਲ ਤੇ ਸਹੀ ਗ਼ਲਤ ਦੀ ਤਕਰੀਰ ਫਿਜ਼ੂਲ ਕਰੀਏ ਗ਼ੌਰ ਬਸ ਇਸ ਖ਼ਿਆਲ ਤੇ ਸਾਰੀ ਉਮਰੇ ਜੱਗ ਨੂੰ ਮਿਲੇ ਹਾਂ ਖੁਦ  ਨੂੰ ਵੀ ਮਿਲਣਾ ਜ਼ਰੂਰੀ ਹੈ ਬਿਨਾਂ ਅਪਣੇ ਹੀ ਭੇਦ ਪਾਏ ਤਾਂ ਖੁ

ਮਾਂ ਅਵੱਲੀ

                       ਮਾਂ ਅਵੱਲੀ  ਪੰਜਾਹ ਵਰਿਆਂ ਦੀ ਹੋ ਕੇ ਸਜਣਾ  ਮੈਂ ਮੁੜ ਮਾਂ ਬਣਨਾ ਚਾਹਾਂ  ਅਲੱਗ ਤਰਾਂ ਦੇ ਬਾਲ ਨੇ ਮੇਰੇ  ਅੱਡਰੀ  ਹੀ  ਮੈਂ  ਮਾਂ।  ਖ਼ਾਬਾਂ ਦੇ ਮੈਂ ਬੀਜ ਉਗਾਏ  ਪਾਨੀ ਖਿਆਲਾਂ ਦਾ ਲਾ  ਉਗੇ ਗੀਤ ਮੇਰੇ ਬਾਲਾਂ ਵਰਗੇ  ਚੜ੍ਹਿਆ ਨਵੇਲੀ ਮਾਂ ਦਾ ਚਾਅ।  ਨਵੇਂ ਜੰਮੇਂ ਇਹ ਜਾਏ ਮੇਰੇ  ਰੱਖਦੇ ਨਿਤ ਮੈਨੂੰ ਰੁਝਾ  ਕੋਈ ਅੰਦਰ ਲੁਕਿਆ ਕੋਈ ਕਿਧਰੇ ਛਿਪਿਆ  ਸੋਚਾਂ ਨਵੀਆਂ ਜਾਣ ਸੁਝਾ  ਨੌਂ ਮਹੀਨਿਆਂ ਦਾ ਇੰਤਜ਼ਾਰ ਨਹੀਂ  ਜਦ ਦਿਲ ਕਰਦਾ ਇਹ ਪੁੰਗਰ ਜਾਂਦੇ ਨੇਂ  ਕਦੇ ਨੀਂਦ ਜਦ ਮੈਨੂੰ ਆਵੇ ਦਸਤਕ ਦੇ  ਮਨ ਦੀ ਖਿੜਕੀ ਤੇ ਦੇਰ ਰਾਤ ਤਕ ਜਗਾਂਦੇ ਨੇਂ।  ਕਈ ਤਰਾਂ ਦੇ ਰੰਗ ਇਨ੍ਹਾਂ ਦੇ  ਕਈ ਰੰਗਾਂ ਦੇ ਰੂਪ।  ਭਾਂਤ ਭਾਂਤ  ਦੇ ਫੁੱਲਾਂ ਵਾਂਗੂੰ  ਅੱਡਰਾ ਹੀ ਪਾਉਣ ਸਰੂਪ। ਇਹ ਮੇਰੇ ਜਾਇਆਂ  ਵਾਂਗ ਹੀ ਮੈਨੂੰ ਮੱਤ ਦੇਣ  ਗ਼ਲਤ ਕੀ ਹੈ ਕੀ ਹੈ ਸਹੀ  ਇੰਞ ਕਿਉਂ ਕੀਤਾ  ਇੰਞ ਕਿਓਂ ਨਾ ਕੀਤਾ  ਬਿਨਾਂ ਪੁੱਛੇ ਹੀ ਸੁਮੱਤ ਦੇਣ।  ਇਹ ਮੇਰੇ ਜਾਇਆਂ ਦਾ ਕੋਈ ਲਿੰਗ ਮਾਦਾ ਜਾਂ ਨਰ ਨਹੀਂ  ਸੋ  ਮੈਨੂੰ ਭਰੂਣ ਹੱਤਿਆ ਦਾ ਵੀ ਡਰ ਨਹੀਂ  ਫਿਰ ਵੀ ਇਹ ਅੱਧੇ ਅਧੂਰੇ ਬਾਲਕ ਬੁਲਾਂਦੇ ਨੇ  ਕਦ  ਪੂਰਾ ਕਰੇਂਗੀ ? ਆਵਾਜ਼ ਲਗਾਂਦੇ ਨੇ।  ਮੇਰੇ ਅਪਨੇ ਬੱਚੇ ਅੱਜ ਚਾਹੇ ਮੈਥੋਂ ਦੂਰ ਨੇ  ਰੋਜ਼ੀ ਦੇ ਚੱਕਰਾਂ ਵਿਚ ਮਸਤ ਅਪਣੀ  ਦੁਨੀਆਂ ਬਸਾ ਕੇ ਲੰਮੇ   ਫਾਸਲਿਆਂ ਤੋ

ਰੁੱਖ ਬਾਬਲ

                   ਰੁੱਖ  ਬਾਬਲ  ਇਹ ਰੁੱਖ ਮੇਰੇ ਬਾਬਲ ਵਾਂਗੂ  ਸਨ ਘਣੀਆਂ ਇਸ ਦੀਆਂ ਛਾਵਾਂ  ਸਾਵੇ ਸਾਵੇ ਪੱਤਰ ਇਸ ਦੇ  ਮਹਿਕਾਈਆਂ ਬਚਪਨ ਦੀਆਂ ਸਾਹਾਂ।  ਪੱਤਰ ਇਸ ਦੇ ਸਬ ਨੂੰ ਰੱਖਿਆ  ਫ਼ਿਕਰਾਂ ਧੁੱਪ ਤੋਂ ਬਚਾ ਕੇ  ਬਦਲੇ ਸੁੱਕ ਗਏ ਸਿਖ਼ਰ ਹਰਿਆਲੇ  ਅਪਣਾ ਆਪ ਤਪਾ ਕੇ।  ਕਦੇ ਕੰਧਾਂ ਕਦੇ ਬਾਰੀ ਬੂਹਿਆਂ  ਪੋਟਾ ਪੋਟਾ ਸੌ ਬਹਾਨੀ ਫੱਟ ਦਿੱਤਾ  ਕਦੀ ਛਤੀਰਾਂ ਕਦੇ ਛੱਤ ਦੇ ਬਾਲੇ  ਕਰ ਟਾਹਣੀ ਟਾਹਣੀ ਕੱਟ ਦਿੱਤਾ।  ਹੁਣ ਤਾਂ ਇਸਦੇ ਸੁੱਕੇ  ਟਾਹਣੇ  ਫੁੱਟਣਾ ਭੁੱਲ ਗਏ ਸਜਰੇ ਪਤਰ  ਹੁਣ ਤਾਂ ਕੋਈ ਫੁੱਲ ਨਾਂ ਲੱਗਦਾ  ਤੋੜ੍ਹਨ ਤਾਂਈ ਜੇ ਮਾਰਨ ਪੱਥਰ।  ਹੁਣ ਤਾਂ ਇਹ ਇਕ ਟੁੰਡ  ਜਿਹਾ  ਐਵੀਂ ਰਾਹਾਂ ਵਿਚ ਪਿਆ ਅਟਕਦਾ  ਸ਼ਾਇਦ ਕੁੱਝ ਪਿਆਰ ਪਾਣੀ ਮੰਗਦਾ  ਕਿਰਕਰੀ ਬਣ ਅੱਖਾਂ ਵਿਚ ਰੜਕਦਾ।  ਨਾਂ ਕਟੋ ਨਾਂ ਦੁਤਕਾਰੋ ਇਸਨੂੰ  ਬਸ ਪੌਣ ਪਾਣੀ ਹੀ ਪੀਣ ਦਿਉ  ਨਾਂ ਮਾਰੋ ਹੋਰ ਸਟਾਂ ਇਸ ਨੂੰ  ਕੁਝ ਦੇਰ ਹੋਰ ਜੀਣ ਦਿਓ।          ਰੁੱਖ ਬਾਬਲ ਨੂੰ ਜੀਣ ਦਿਓ।                          -ਬਲਜਿੰਦਰ ਗਿੱਲ 

ਤਸਵੀਰ

              ਤਸਵੀਰ                             ਬੜੇ ਚਿਰਾਂ ਤੋਂ ਦੀਵਾਰ ਤੇ ਲਟਕੀ  ਰੋਜ਼ ਕਮਰੇ ਦੀ ਹਰ ਸ਼ਯ ਨੂੰ ਤੱਕਦੀ  ਕਿਸੇ ਬੀਤੇ ਜੋਬਨ ਦਾ ਨਿਸ਼ਾਨ ਹਾਂ  ਕੋਈ ਮਾਸੂਮ ਹੁਸਨ ਦੀ ਪਹਿਚਾਨ ਹਾਂ।  ਰਾਤੀਂ ਵਿਚ ਖਾਮੋਸ਼ੀ ਜਦ ਸਬ  ਸੌਂ ਜਾਵਣ  ਸ਼ੀਸ਼ੇ ਤੋਂ ਬਾਹਰ ਚੱਲ ਕਹਿ ਮੇਰੇ ਖ਼ਿਆਲ ਬੁਲਾਵਨ  ਇਕ ਚੇਹਰਾ ਦੇਖਾਂ ਮੇਰੇ ਨਾਲ ਮਿਲਦਾ ਜੁਲਦਾ  ਕਿਓਂ ਮੱਥੇ ਸਿਲਵਟਾਂ ਪਾ ਰਹੇ ਹਿੱਲਦਾ ਡੁਲ੍ਹਦਾ ? ਉਠਾ ਨਰਮ ਜਿਹਾ ਹੱਥ  ਮੈਂ ਮੱਥੇ ਨੂੰ ਛੁਹਾਵਾਂ  ਇਹ ਸੂਰਤ ਤਾਂ ਮੇਰੀ ਹੀ ਲੱਗੇਗੀ  ਅਣਚਾਹੀਆਂ ਕੁਝ ਲਕੀਰਾਂ ਜੇ ਮੈਂ ਮਿਟਾਵਾਂ।  ਇਹ ਇਰਾਦਾ ਮੇਰਾ ਕਿੰਞ ਵਕਤ ਨੇ ਭਾਂਪਿਆ  ਡੱਕ ਹੱਥ ਮੇਰਾ ਉਸ ਮੈਨੂੰ ਡਾਂਟਿਆ  ਮੇਰੀਆਂ ਉਕਰੀਆਂ ਲਕੀਰਾਂ ਕੋਈ ਮਿਟਾ ਨਹੀਂ ਸਕਦਾ  ਇਹ ਤਾਂ ਕੁਦਰਤ ਦਾ ਕਾਨੂੰਨ ਹੈ  ਮੇਰੇ ਖ਼ਿਲਾਫ਼ ਕੋਈ ਜਾ ਨਹੀਂ ਸਕਦਾ।  ਮੁੜ ਜਾ ਅਪਣੀ ਦੀਵਾਰ ਤੇ ਤੂੰ ਉਥੇ ਹੀ ਜੱਚਦੀ  ਤੈਨੂੰ ਕੀ  ਲਿਆਕਤ ਜ਼ਿੰਦਗੀ ਕਿਵੇਂ ਹੈ ਕਟਦੀ ਕਿੰਨੇ ਹੀ ਕੌੜੇ ਮਿੱਠੇ ਵਾਕਿਆਂ ਦਾ ਇਨਾਮ ਹੈ  ਇਹ ਚੇਹਰੇ ਦੀਆਂ ਲਕੀਰਾਂ ਤਜਰਬਿਆਂ ਦੀ ਪਹਿਚਾਨ ਹੈ।  ਤੂੰ ਕੀ ਬਦਲਣਾ ਕੀ ਬਦਲਾਵ ਪਰਖਣਾ  ਕਿਸੇ ਬੀਤੇ ਪਲ ਦੀ ਤਕਦੀਰ ਹੈਂ   ਅਕਸ ਹੈਂ ਕੋਈ ਹਕੀਕਤ ਨਹੀਂ  ਚੇਹਰੇ ਦੀ ਬਸ ਇਕ ਤਸਵੀਰ ਹੈਂ।                           ਬਸ ਇਕ ਤਸਵੀਰ ਹੈਂ।                                                                    

ਸਵੇਰਾ

                                                            ਸਵੇਰਾ ਇਕ    ਦਿਨ ਸੁਬਹ ਖਿਲੀ ਖਿਲੀ  ਸਹਿਜ ਸੁਭਾਅ ਹੀ ਮੈਨੂੰ ਮਿਲੀ  ਮਿੱਠੇ ਜਿਹੇ ਹਾਵ ਭਾਵ ਸੀ  ਸ਼ਾਂਤ ਮੁੱਖ ਤੇ ਖੁਸ਼ੀ ਦੀ ਤਾਬ ਸੀ।  ਮੈਂ ਖੁਸ਼ੀ ਦਾ ਕਾਰਨ ਪੁੱਛਿਆ  ਉਸ ਪਹਿਲਾਂ ਹੀ ਸਵਾਲ ਮੇਰਾ ਬੁਝਿਆ।  ਕਹੇ ਨਵੀਂ ਸਵੇਰ ਤਾਂ ਨਵੇਂ ਜਾਏ ਵਰਗੀ ਹੁੰਦੀ ਹੈ  ਤੇ ਆਪਣੀ ਹੀ ਧੁਨ ਵਿਚ ਸਮਾਈ ਹੁੰਦੀ ਹੈ।  ਇਹ ਦਿਨ ਵਿਚ ਜਦ ਲੀਨ ਹੋ ਜਾਵੇ  ਮਾਸੂਮੀਅਤ ਤੋਂ ਹੀਨ ਹੋ ਜਾਵੇ  ਗਰਮੀ ਦੀ ਦੁਪਹਿਰ ਹੈ ਕਿਸਨੂੰ ਭਾਂਦੀ    ਬੇਲਗਾਮ ਜਵਾਨੀ ਨਾ ਕੁੱਝ ਵੀ ਸਹਾਂਦੀ।   ਇਹ ਤਪਦੀ ਦੁਪਹਿਰ ਆਖ਼ਿਰ ਢਲ ਜਾਵੇ  ਜ਼ਿੰਦਗੀ ਵੀ ਪਹਿਲੀ ਰਫਤਾਰ ਤੇ ਨਾ ਚੱਲ ਪਾਵੇ  ਪਰ ਦੁਪਹਿਰ ਦੀ ਤਪਸ਼ ਅਜੇ ਵੀ ਹੈ ਬਾਕੀ  ਕਈ ਬਾਕੀ ਨੇ ਖਵਾਹਿਸ਼ਾਂ ਐ ਵਕਤ ਦੇ ਸਾਕੀ।  ਪਲ ਪਲ ਜਿਉਂਦੇ ਫਿਰ ਸ਼ਾਮਾਂ ਪੈ ਜਾਣ  ਜਿੰਦਗੀ ਤੇ ਸ਼ਾਮ ਕੁੱਝ ਸੁਨਣ ਸੁਨਾਣ  ਇੰਨੀ ਜਲਦੀ ਕਿਉਂ ਦਿਨ ਢਲ ਗਿਆ  ਉਮਰਾਂ ਦਾ ਬਾਲਣ ਇਕ ਦਮ ਹੀ ਬਲ  ਗਿਆ।  ਕਿਉਂ ਲੰਮੇ ਹੁੰਦੇ ਜਾਂਦੇ ਨੇ ਸਾਏ  ਇਕ ਦਿਨ ਵਿਚ ਹੀ ਜਿਓਣ ਮਰਨ ਸਮਾਏ  ਕਾਲੀ ਇਹ ਰਾਤ ਫਿਰ ਪਸਰ ਜਾਊਗੀ  ਢਲਦੇ ਸਾਇਆਂ ਤੋਂ ਅਲਵਿਦਾ ਕਹਾਊਗੀ।  ਪਰ ਸਵੇਰ ਹੁੰਦੀ ਹੈ ਹਰ ਇਕ ਰਾਤ ਦੀ  ਆਸ ਹਰ ਕਿਸੇ ਲਈ ਇਕ ਪਰਭਾਤ ਦੀ  ਨਿਰਾਸ਼ਾ ਨੇ ਮਰਨਾ ਤੇ ਮੁੜ  ਆਸ ਨੇ ਜੰਮਣਾ  ਆਵਾ ਗਮਨ ਤਾਂ ਸਦਾ ਇੰਜ ਹੀ ਚਲਣਾ।  ਹਰ ਮਨ ਰੁੱਝ ਜਾਏ ਇਸ ਇਕ ਪਲ ਵਿਚ  ਇਸ ਪਲ ਦ