ਮੁਲਾਕਾਤ

                   ਮੁਲਾਕਾਤ

ਕਿੰਨੀਆਂ ਗੱਲਾਂ ਕੀਤੀਆਂ ਜਦ ਤੋਂ ਸਿਖਿਆ ਬੋਲਣਾ
ਬੈਠ ਚੁਪਚਾਪ ਅੱਜ ਸੋਚਿਆ ਚੁਪੀ ਨਾਲ ਭੇਦ ਖੋਲਣਾ

ਕਿਨੇਂ ਸੁਆਲ ਨੇ ਹੋਂਦ ਤੇ ਉਠਦੇ
ਕਿਨੈ ਜੁਆਬ ਜੁੜ ਜੁੜ ਕੇ ਟੁੱਟਦੇ
ਕਦੇ ਬੇਟੀ ਕਦੇ ਪਤਨੀ ਕਦੇ ਬਣੀ ਮੈਂ ਮਾਂ
ਐਨਾਂ ਕੁਙ ਬਣਦੀ ਬਣਦੀ ਖੁਦ ਬਣੀ ਕਦੇ ਨਾਂ।

ਕਿਨੇਂ  ਹੀ ਰਿਸ਼ਤੇ ਕਿਨੇਂ  ਹੀ ਰੂਪ
ਪਲ ਪਲ ਵਕਤ ਨਾਲ ਰਹੇ ਬਦਲਦੇ
ਹਰ ਪਲ ਰੂਪ ਲੱਗੇ  ਅਵੱਲਾ
ਜੀਵਨ ਜੱਗ ਦੀ ਰਾਹ ਤੇ ਚਲਦੇ।

ਕਦੇ ਦਿੰਦੇ ਕਦੇ ਲੈਂਦੇ ਰਹੀਏ
ਇਹ ਦੇਣ ਲੈਣ ਨਾ ਮੁੱਕਦਾ
ਇਸੇ ਦੁਨੀਆਦਾਰੀ ਨੂੰ ਨਿਭਾਂਦੇ
ਕਿਤੇ ਮੋਹ ਦਾ ਬੂਟਾ ਸੁੱਕਦਾ।

ਜਿਉਣ ਲਈ ਰਿਸ਼ਤੇ ਨਿਭਾਂਦੇ ਹਾਂ
ਜਾਂ ਰਿਸ਼ਤਿਆਂ ਲਈ ਹੀ ਜਿਓਂਦੇ ਹਾਂ
ਮਿੱਠੇ ਲੱਗਣ ਕਦੇ ਖੱਟੇ ਪੈ ਜਾਣ
ਕਦੇ ਬੋਝਾ ਹੀ ਇਨਾਂ ਦਾ ਢੋਂਦੇ ਹਾਂ।

ਛਿਪ ਜਾਣ ਕਦੇ ਪਿੱਛੇ  ਮੁਖੌਟਿਆਂ ਦੇ
ਨਿਆਮਤ ਜ਼ਿੰਦਗੀ ਨੂੰ, ਜਿਓਂਦੇ ਵਿੱਚ ਟੋਟਿਆਂ ਦੇ
ਅੱਜ ਬਹੁਤ ਭੇਦ ਪਾ ਲਏ ਨੇ ਦਿਲ ਦੇ
ਬੜੀ ਖੁਸ਼ੀ ਹੋਈ ਅੱਜ ਖੁਦ ਨੂੰ ਹੀ ਮਿਲ ਕੇ।

ਜੇ ਸਿੰਜਣਾ ਇਸ ਪਿਆਰ ਪੌਦੇ ਨੂੰ
ਜੱਗ ਨੂੰ ਅੱਜ ਪਰਖਣਾ ਬੰਦ ਕਰਦੇ
ਕੌਣ ਹੈ ਚੰਗਾ ਕੌਣ ਹੈ ਮੰਦਾ
ਜਾਚਣ ਦੀ ਇਹ ਗਤੀ ਮੰਦ ਕਰਦੇ।

ਨਾਂ ਕੋਈ ਵੈਰ ਨਾ ਵੈਰੀ ਅਪਣਾ
ਪਾਈਐ ਪਾਣੀ ਇਸ ਉਬਾਲ ਤੇ
ਸਹੀ ਗ਼ਲਤ ਦੀ ਤਕਰੀਰ ਫਿਜ਼ੂਲ
ਕਰੀਏ ਗ਼ੌਰ ਬਸ ਇਸ ਖ਼ਿਆਲ ਤੇ

ਸਾਰੀ ਉਮਰੇ ਜੱਗ ਨੂੰ ਮਿਲੇ ਹਾਂ
ਖੁਦ  ਨੂੰ ਵੀ ਮਿਲਣਾ ਜ਼ਰੂਰੀ ਹੈ
ਬਿਨਾਂ ਅਪਣੇ ਹੀ ਭੇਦ ਪਾਏ ਤਾਂ
ਖੁਦ ਖੁਦਾਈ ਵੀ ਅਧੂਰੀ ਹੈ।
           ਖੁਦ ਨੂੰ ਵੀ ਮਿਲਣਾ ਜ਼ਰੂਰੀ ਹੈ।
             
                            -ਬਲਜਿੰਦਰ ਗਿੱਲ

Comments

Popular posts from this blog

ਰੁੱਖ ਬਾਬਲ

ਤਸਵੀਰ

ਕੌੜੀ ਬੇਲ