ਬੇਟੀ
ਜਨਮ ਲੈਣ ਦੇ ਮੈਨੂੰ ਨੀ ਮਾਏ ਮੈਂ ਤੇਰਾ ਸ਼ੁਕਰ ਗੁਜ਼ਾਰੂੰਗੀ ਨੌਂ ਮਹੀਨਿਆਂ ਦੇ ਤੇਰੇ ਦੁੱਖ ਦਾ ਸਾਰੀ ਉਮਰ ਮੈਂ ਕਰਜ਼ ਉਤਾਰੂੰਗੀ । ਆਵਾਜ਼ਾਂ ਸਬ ਸੁਣਦੀਆਂ ਮੈਨੂੰ ਚਾਹੇ ਕੁੱਖ ਤੇਰੀ ਵਿਚ ਘੁੱਪ ਹਨੇਰਾ ਚੁਪਚਾਪ ਬੈਠੀ ਉਡੀਕਦੀ ਹਾਂ ਕਦ ਦੇਖਾਂਗੀ ਚੇਹਰਾ ਤੇਰਾ । ਕਲ ਮੈਂ ਡਰ ਗਈ ਸੀ ਜਦ ਦਾਦੀ ਦੀ ਆਵਾਜ਼ ਸੀ ਕੜਕੀ , ਤੇਰੇ ਨਾਲ ਭਰੇ ਸੀ ਮੈਂ ਵੀ ਹੌਕੇ ਸੁਣ ਬਾਪੂ ਦੀ ਝਿੜਕੀ । ਕਹਿੰਦੇ ਲੋਕ ਸੌਖਾ ਨਹੀਂ ਹੈ ਧੀਆਂ ਦਾ ਢੋਹਣਾ ਬੋਝਾ , ਮੈਂ ਸੋਚਾਂ ਹੈ ਗਲਤ ਇਹ ਧਾਰਨਾ ਤੇ ਵਿਚਾਰ ਬੜਾ ਹੀ ਕੋਝਾ । ਪੜ੍ਹ ਲਿਖ ਕੇ ਬਣ ਜਾਊਂਗੀ ਮੈਂ ਖੁਦ ਹੀ ਅਪਣਾ ਦਹੇਜ , ਤੂੰਹੀ ਨਹੀਂ ਬਾਪੂ ਵੀ ਰੱਖੇਗਾ ਮੇਰੀਆਂ ਮਿਠੀਆਂ ਯਾਦਾਂ ਸਹੇਜ । ਬੱਟ ਜਾਏਗਾ ਪਿਆਰ ਵੀਰੇ ਦਾ ਜਦ ਜ਼ਿੰਦਗੀ ਅੱਗੇ ਵਧੇਗੀ , ਪਰ ਮੇਰੀਆਂ ਟਹਿਣੀਆਂ ਕਿਤੇ ਵੀ ਫੈਲਣ ਜੜ੍ਹ ਤੇਰੇ ਨਾਲ ਜੁੜੀ ਰਹੂਗੀ ਮੈਨੂੰ ਪਤਾ ਹੈ ਬਹਾਦਰ ਹੈਂ ਤੂੰ ਟੱਬਰ ਅਗੇ ਡੱਟ ਜਾਏਂਗੀ , ਬਾਸੀਆਂ ਸੜ੍ਹੀਆਂ ਹੋਈਂਆਂ ਕੁਰੀਤਿਆਂ ਨਿੱਡਰ ਹੋਕੇ ਹੀ ਬਦਲ ਪਾਏਂਗੀ । ਕਹਿੰਦੇ ਰੱਬ ਲਿਖਦਾ ਹੈ ਪਰ ...