ਜ਼ਿੰਦਗੀ
ਜ਼ਿੰਦਗੀ ਜ਼ਿੰਦਗੀ ਕਦੇ ਮਿਲ ਤਾਂ ਸਹੀ , ਬੜੇ ਗਿਲੇ ਨੇ ਕਰਨੇ। ਉਲਾਂਭਿਆਂ ਨਾਲ ਲਬਾਲਬ ਦਿਲ ਹੈ , ਅੱਜ ਸਾਗਰ ਸ਼ਿਕਵੇ ਦੇ ਭਰਨੇ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਕੁਝ ਸੁਣੀਏ ਤੇ ਸੁਣਾਈਏ। ਕਿੰਨੀਆਂ ਬਿਖਰੀਆਂ ਨੇ ਖੁਸ਼ਬੋਈਆਂ , ਇਕ ਰਾਤ ਤਾਂ ਅੱਜ ਮਹਿਕਾਈਏ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਕਿਤੇ ਮਿਲ ਕੇ ਭੀ ਨਾ ਪਹਿਚਾਨੇ। ਬਹੁਤ ਪਿਆਰ ਦਿੱਤਾ ਹੈ ਤੈਨੂੰ , ਪਰ ਕਦਰ ਜੇ ਇਸਦੀ ਜਾਣੇ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਬੜਾ ਕੁਝ ਤੇਰੇ ਤੋਂ ਪੁੱਛਣਾ। ਬੱਸ ਪਹੇਲੀ ਹੈ ਇਹ ਦੁਨੀਆਂ , ਦੱਸ ਤੇਰੇ ਬਿਨ ਕਿਸਨੇ ਬੁੱਝਣਾ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਕਦੇ ਆਪਣਾ ਨਜ਼ਰੀਆ ਦੱਸਾਂ , ਤੂੰ ਵੀ ਖਿੜ ਖਿੜ ਕੇ ਹੱਸ ਪਈਂ , ਮੈਂ ਵੀ ਕਦੇ ਤਾਂ ਤੇਰੇ ਤੇ ਹੱਸਾਂ। ਜ਼ਿੰਦਗੀ ਜਦ ਕਦੇ ਮਿਲੇਂਗੀ , ਦੱਸ ਕਿਸਦਾ ਲਵੇਂਗੀ ਪੱਖ ? ਕਦੇ ਵੱਖ ਮੈਂ ਦੁਨੀਆਂ ਤੋਂ , ਕਦੇ ਦੁਨੀਆਂ ਮੇਰੇ ਤੋਂ ਵੱਖ। ਬਲਜਿੰਦਰ ਗਿੱਲ