Posts

Showing posts from May, 2017

ਮਨ ਚੰਚਲ

               ਕਹਿੰਦੇ ਤੀਵਰ ਗਤੀ ਦੀ ਗੱਲ  ਜੇ ਕਰੀਏ  ਤਾਂ ਰੌਸ਼ਨੀ ਨੂੰ ਕੋਈ ਮਾਤ ਨਾਂ ਪਾਵੇ  ਮੈਂ ਆਖਾਂ ਮਨ ਚੰਚਲ ਅੱਗੇ  ਗਤੀ ਕਿਰਨਾਂ ਦੀ ਫਿੱਕੀ ਪੈ ਜਾਵੇ।  ਇੱਕ ਪਲ ਅੰਦਰ ਮੈਂ ਚਾਹਾਂ ਤਾਂ  ਧਰਤੀ ਦਾ ਚੱਕਰ ਲਾਵਾਂ  ਜੇ ਚਾਹਾਂ ਤਾ ਅਗਲੇ ਹੀ ਪਲ  ਜਾਕੇ ਚੰਦ੍ਰਮਾ ਤੇ ਬਹਿ ਜਾਵਾਂ।  ਸੂਰਜ ਚੁੱਕ ਲਵਾਂ ਹੱਥਾਂ ਤੇ  ਤਾਰੇ   ਪੈਰਾਂ   ਦੇ     ਨੀਚੇ ਸਿਆਲਾ ਕਰ ਦਵਾਂ ਮੈਂ ਨਿੱਗਾ  ਧੁੱਪ   ਮੁੱਠੀਆਂ   ਵਿੱਚ   ਭੀਚੇ। ਸ਼ੀਤਲ   ਚਾਂਦਨੀ ਸਾਹਾਂ ਵਿੱਚ ਭਰ ਕੇ  ਤਪੀਆਂ ਰਾਤਾਂ ਨੂੰ ਠੰਡ ਵਰਤਾਵਾਂ  ਦਿਨ ਤਪਦੇ 'ਚ ਕੋਈ ਤਲੀ ਨਾ ਬਲ ਜਾਏ  ਧਰਤ    ਤੇ  ਓਸ  ਦੀ  ਚਾਦਰ  ਵਿਛਾਵਾਂ। ਖੁੱਲ੍ਹੇ ਅੰਬਰ ਬਣ ਆਸ ਦਾ ਪੰਛੀ  ਦੂਰ ਕੀਤੇ ਉੱਡ  ਜਾਵਾਂ  ਪੰਖ ਥਕਣ ਤਾਂ ਕਿਸੇ ਅਰਸ਼ੀ ਰੁੱਖ ਤੇ  ਖਿਆਲਾਂ   ਦਾ   ਆਲ੍ਹਣਾ   ਪਾਵਾਂ। ਭੁੱਖ  ਲਗੇ ਤਾਂ ਚੰਦ ਨੂੰ ਚੁੰਜ ਮਾਰਾਂ  ਪਿਆਸ ਲੱਗੇ  ਤਾਂ ਪੀ ਜਾਵਾਂ  ਓਸ  ਦੁੱਖ ਦਰਦ ਕੋਈ ਰਹੇ ਨਾ ਚੇਤੇ  ਨਾਂ ਕੋਈ ਖੋਣ ਪਾਉਣ ਦਾ ਅਫ਼ਸੋਸ। ...

ਜੀਵਨ ਸ਼ੀਸ਼ਾ

         ਜੀਵਨ ਸ਼ੀਸ਼ਾ  ਇਕ ਦਿਨ ਮੇਰਾ ਸ਼ੀਸ਼ਾ  ਸਾਫ ਸੁਥਰਾ ਤੇ  ਸੁਲਝਿਆ , ਖੌਰੇ ਕੀ ਹੋਇਆ ਇਸ ਨੂੰ  ਮੇਰੇ ਨਾਲ ਹੀ ਉਲਝਿਆ।  ਕਹੇ ਬੈਠ ਸਾਹਮਣੇ ਦੋ ਪਲ ਫੁਰਸਤ ਵਿਚ  ਕਿਓਂ ਇੰਨੀ  ਭੱਜ ਦੌੜ ਲਗਾਈ ? ਹੈਰਾਨ ਹੋਇਆ ਮੈਂ ਤੱਕਦਾ ਰਹਿੰਦਾ ਹਾਂ  ਵਕਤ ਦੇ ਨਾਲ ਇਹ ਤੇਰੀ ਲੜਾਈ।  ਮੈਂ ਕਿਹਾ ਅੜ੍ਹਿਆ ਕੀ ਕੰਮ ਹੈ ਤੈਨੂੰ  ਸਾਰਾ ਦਿਨ ਕੰਧ ਤੇ ਲਟਕਦਾ , ਤੂੰ ਕੀ ਜਾਣੇ ਕਿੰਨਾ ਮੁਸ਼ਕਿਲ ਜੀਣਾ  ਕਿਹੜਾ ਰੋੜ੍ਹਾ ਨਹੀਂ ਰਾਹਾਂ ਵਿਚ  ਅਟਕਦਾ।  ਆ ਉੱਤਰ ਕੰਧ ਤੋਂ,ਜਿਉਂਦਾ ਹੋ ਜਾ।  ਇਕ ਦਿਨ ਲਈ ਤਾਂ ਜੀਅ ਕੇ ਵੇਖ , ਮੁੜ ਅਪਨੀ ਦੀਵਾਰ ਲਭੇਂਗਾ  ਜ਼ਹਿਰ ਜੀਵਨ ਦਾ ਪੀ ਕੇ ਵੇਖ।  ਆਖੇ ਮੈਂ ਮਹਿਸੂਸ ਨਹੀਂ ਕਰਦਾ , ਇਹ ਦੁਨੀਆਂ ਦਾ ਭੁਲੇਖਾ ਹੈ।  ਹੈ ਮੇਰੇ ਅੰਦਰ ਜੋ ਵੀ ਤੱਕਦਾ , ਅੰਤਰ ਵਿਚ ਜੋਖਾ ਲੇਖਾ ਹੈ।  ਹੱਸਦੇ    ਚੇਹਰੇ  ਰੋਂਦੇ ਚੇਹਰੇ, ਨਜ਼ਰਾਂ ਵਿਚ ਸਭ ਕਹਿੰਦੇ ਚੇਹਰੇ। ਸਭ ਦਾ ਮੈਂ ਹਮਰਾਜ਼ ਹਾਂ , ਖਾਮੋਸ਼ੀ ਦੀ ਆਵਾਜ਼ ਹਾਂ।      ਉਂਜ ਤਾਂ ਆਪਾਂ ਸਾਰੇ ਹੀ  ਸੁਖ ਦੁੱਖ ਇੱਕ ਦੂਜੇ ਦਾ ਜਿਉਂਦੇ , ਹਾਂ ਨਹੀਂ ਸਾਂਝਾ ਕਰਦੇ  ਵਕਤ ਦੀ ਦੌੜ ਨਾ ਪੂਰੀ ਹੁੰਦੀ , ਸਾਰੀ...

ਇਹ ਵੀ ਮੈਂ ਤੇ ਉਹ ਵੀ ਮੈਂ

ਕਦੇ ਇਹ ਹੱਥ ਬੰਦਗੀ ਕਰਦੇ  ਮੰਗਣ ਸਭ ਲਈ ਦੁਆਵਾਂ  ਕਦੇ ਅਪਣਾ ਸੁਖ ਅੱਗੇ ਰੱਖਾਂ , ਬਾਕੀ ਦੁਨੀਆਂ ਨੂੰ ਭੁੱਲ ਜਾਵਾਂ।                      ਇਹ ਵੀ ਮੈਂ ਤੇ ਉਹ ਵੀ ਮੈਂ।  ਕਦੇ ਢੇਰ ਬੱਦਲ ਬਰਸ ਬਰਸ ਥੱਕ ਜਾਵਣ , ਫਿਰ ਵੀ ਦਿਲ ਮਾਰੂਥਲ ਪਿਆਸਾ ਰਹਿ ਜਾਵੇ, ਕਦੇ ਬੂੰਦ ਕੋਈ ਕਿਸੇ ਬਦਲੀ ਦਾ ਅਥਰੂ , ਤਪਦੇ ਮਨ ਨੂੰ ਠੰਡ ਵਰਤਾਵੇ ,  ਉਮਰਾਂ ਦੀ ਪਿਆਸ ਬੁਝਾਵੇ।                      ਇਹ ਵੀ ਮੈਂ ਤੇ ਉਹ ਵੀ ਮੈਂ।  ਕਦੇ ਫ਼ਰੇਬਾਂ  ਦੇ ਜਾਲ ਵਿਚ ਫੱਸਿਆ   ਕਿਸੇ ਡੂੰਗੇ   ਸੱਚ ਨੂੰ ਖੋਜਾਂ , ਕਦੇ ਭਰਮਾਂ ਦੇ ਤਾਣੇ ਬਾਣੇ ਵਿਚ ਫੱਸ ਕੇ  ਬੇਈਮਾਨ ਮੈਂ , ਖੁਦ ਹੀ ਭਰਮ ਹੋ ਜਾਂ।                      ਇਹ ਵੀ ਮੈਂ ਤੇ ਉਹ ਵੀ ਮੈਂ।  ਕਦੇ ਲੁਕਾਈ ਮੈਨੂੰ ਪਿਆਰੀ ਲੱਗਦੀ  ਤੇ ਦੁਨਿਆ ਬਹੁਤ ਹਸੀਨ , ਕਦੇ ਸੁਪਨਾ ਜਾਣ ਕੇ ਜੱਗ ਨੂੰ ,  ਹੋ ਜਾਵਾਂ ਗ਼ਮਗੀਨ।                      ਇਹ ਵੀ ਮ...

ਪਗਡੰਡੀ

ਚਲਦੇ ਚਲਦੇ ਥੱਕੇ ਪੈਰਾਂ ਨੇ ਰੁਕ ਕੇ ਪੁੱਛਿਆ ਪਗਡੰਡੀ ਤੋਂ ਝੁੱਕ  ਕੇ , ਕਿਥੋਂ ਤੱਕ ਹੈਂ ਚਲਦੀ ਜਾਂਦੀ ?  ਕੀ ਮੰਜ਼ਿਲ ਤੇ ਵੀ ਹੈਂ ਪਹੁੰਚਾਂਦੀ ? ਕਹਿੰਦੀ ਮੰਜ਼ਿਲ ਤਾਂ ਮਨ ਦੀ ਅਵਸਥਾ ਹੈ , ਜੀਵਨ ਤਾਂ ਚਲਦੇ ਰਹਿਣ ਦੀ ਪ੍ਰਥਾ ਹੈ।  ਅਣਗਿਣਤ ਪੰਥੀ ਇਸ ਪਥ ਤੇ ਚਲਦੇ , ਬੇਚੈਨ ਮਨ ਵਿਚ ਜਿਵੇਂ ਖਿਆਲ ਨੇ ਪਲਦੇ।  ਮੰਜ਼ਿਲ ਦੀ ਸੋਚ ਜਦ ਮਨ ਦੀ ਭੱਠੀ ਵਿਚ ਬਲਦੀ ਹੈ , ਪਹਿਲਾ ਕਦਮ ਪੁੱਟਣ ਤੇ ਹੀ ਨਾਲ ਨਾਲ ਚਲਦੀ ਹੈ।  ਹਰ ਛੋਟਾ ਯਤਨ  ਹਰ ਅਗਲਾ ਕਦਮ  ਆਪਣੇ ਆਪ  ਵਿਚ ਮੁਕੰਮਲ ਹੈ, ਜੋ ਇਹ ਜਾਣ ਲੈਂਦਾ , ਹੋ ਜਾਂਦਾ  ਆਖਿਰ ਸਫਲ ਹੈ।  ਪਗਡੰਡੀ ਹਾਂ ਵੱਖ ਵੱਖ ਪੱਗ ਪਰਖਦੀ ਹਾਂ , ਜਾਪਾਂ  ਇਥੇ ਹੀ ਪਈ ਪਰ ਪੰਥੀ ਦੇ ਨਾਲ ਚਲਦੀ ਹਾਂ। ਕਦੇ ਮੰਜ਼ਿਲ ਨਜ਼ਰ ਪਾਸ ਪਈ ਆਵੇ,  ਕਦੇ ਦੂਰ ਬਹੁਤ ਹੀ ਲੱਗਦੀ ਹੈ, ਕਦਮ ਕਦਮ ਤੇ ਪਲ ਪਲ ਤੇ ਆਪਣੇ ਰੰਗ ਬਦਲਦੀ ਹੈ। ਚਲਦੇ ਰਹੋ ਨਾ ਬੈਠੋ ਥੱਕ ਕੇ ਮੇਰਾ ਤਾਂ ਇਹ ਕਹਿਣਾ ਹੈ , ਮੰਜ਼ਿਲ ਆਪੇ ਹੀ ਆ ਜਾਏਗੀ, ਜ਼ਰੂਰੀ ਤਾਂ ਚਲਦੇ ਰਹਿਣਾ ਹੈ। ਥੱਕ  ਕੇ ਬੈਠ ਜਾਂਦੇ ਨੇ ਜੋ ਮੰਜ਼ਿਲ ਇਕ ਕਦਮ ਦੂਰ ਹੁੰਦੀ ਹੈ , ਫਿਰ ਵੀ ਜੋ ਇਹ ਕਦਮ ਉਠਾ ਲੈ, ਮੰਜ਼ਿਲ ਉਸੇ ਦੀ ਹੁੰਦੀ ਹੈ।                ...