ਇਹ ਵੀ ਮੈਂ ਤੇ ਉਹ ਵੀ ਮੈਂ

ਕਦੇ ਇਹ ਹੱਥ ਬੰਦਗੀ ਕਰਦੇ 
ਮੰਗਣ ਸਭ ਲਈ ਦੁਆਵਾਂ 
ਕਦੇ ਅਪਣਾ ਸੁਖ ਅੱਗੇ ਰੱਖਾਂ ,
ਬਾਕੀ ਦੁਨੀਆਂ ਨੂੰ ਭੁੱਲ ਜਾਵਾਂ।
                     ਇਹ ਵੀ ਮੈਂ ਤੇ ਉਹ ਵੀ ਮੈਂ। 

ਕਦੇ ਢੇਰ ਬੱਦਲ ਬਰਸ ਬਰਸ ਥੱਕ ਜਾਵਣ ,
ਫਿਰ ਵੀ ਦਿਲ ਮਾਰੂਥਲ ਪਿਆਸਾ ਰਹਿ ਜਾਵੇ,
ਕਦੇ ਬੂੰਦ ਕੋਈ ਕਿਸੇ ਬਦਲੀ ਦਾ ਅਥਰੂ ,
ਤਪਦੇ ਮਨ ਨੂੰ ਠੰਡ ਵਰਤਾਵੇ ,
 ਉਮਰਾਂ ਦੀ ਪਿਆਸ ਬੁਝਾਵੇ।
                     ਇਹ ਵੀ ਮੈਂ ਤੇ ਉਹ ਵੀ ਮੈਂ। 

ਕਦੇ ਫ਼ਰੇਬਾਂ  ਦੇ ਜਾਲ ਵਿਚ ਫੱਸਿਆ  
ਕਿਸੇ ਡੂੰਗੇ   ਸੱਚ ਨੂੰ ਖੋਜਾਂ ,
ਕਦੇ ਭਰਮਾਂ ਦੇ ਤਾਣੇ ਬਾਣੇ ਵਿਚ ਫੱਸ ਕੇ 
ਬੇਈਮਾਨ ਮੈਂ , ਖੁਦ ਹੀ ਭਰਮ ਹੋ ਜਾਂ।
                     ਇਹ ਵੀ ਮੈਂ ਤੇ ਉਹ ਵੀ ਮੈਂ। 

ਕਦੇ ਲੁਕਾਈ ਮੈਨੂੰ ਪਿਆਰੀ ਲੱਗਦੀ 
ਤੇ ਦੁਨਿਆ ਬਹੁਤ ਹਸੀਨ ,
ਕਦੇ ਸੁਪਨਾ ਜਾਣ ਕੇ ਜੱਗ ਨੂੰ , 
ਹੋ ਜਾਵਾਂ ਗ਼ਮਗੀਨ।
                     ਇਹ ਵੀ ਮੈਂ ਤੇ ਉਹ ਵੀ ਮੈਂ। 
                                         
                                -ਬਲਜਿੰਦਰ ਗਿੱਲ

Comments

Popular posts from this blog

ਰੁੱਖ ਬਾਬਲ

ਤਸਵੀਰ

ਬਾਬਲ ਦੀ ਜੂਹ