ਜੀਵਨ ਸ਼ੀਸ਼ਾ

        ਜੀਵਨ ਸ਼ੀਸ਼ਾ 
ਇਕ ਦਿਨ ਮੇਰਾ ਸ਼ੀਸ਼ਾ 
ਸਾਫ ਸੁਥਰਾ ਤੇ ਸੁਲਝਿਆ ,
ਖੌਰੇ ਕੀ ਹੋਇਆ ਇਸ ਨੂੰ 
ਮੇਰੇ ਨਾਲ ਹੀ ਉਲਝਿਆ। 

ਕਹੇ ਬੈਠ ਸਾਹਮਣੇ ਦੋ ਪਲ ਫੁਰਸਤ ਵਿਚ 
ਕਿਓਂ ਇੰਨੀ  ਭੱਜ ਦੌੜ ਲਗਾਈ ?
ਹੈਰਾਨ ਹੋਇਆ ਮੈਂ ਤੱਕਦਾ ਰਹਿੰਦਾ ਹਾਂ 
ਵਕਤ ਦੇ ਨਾਲ ਇਹ ਤੇਰੀ ਲੜਾਈ। 


ਮੈਂ ਕਿਹਾ ਅੜ੍ਹਿਆ ਕੀ ਕੰਮ ਹੈ ਤੈਨੂੰ 
ਸਾਰਾ ਦਿਨ ਕੰਧ ਤੇ ਲਟਕਦਾ ,
ਤੂੰ ਕੀ ਜਾਣੇ ਕਿੰਨਾ ਮੁਸ਼ਕਿਲ ਜੀਣਾ 
ਕਿਹੜਾ ਰੋੜ੍ਹਾ ਨਹੀਂ ਰਾਹਾਂ ਵਿਚ ਅਟਕਦਾ। 

ਆ ਉੱਤਰ ਕੰਧ ਤੋਂ,ਜਿਉਂਦਾ ਹੋ ਜਾ। 
ਇਕ ਦਿਨ ਲਈ ਤਾਂ ਜੀਅ ਕੇ ਵੇਖ ,
ਮੁੜ ਅਪਨੀ ਦੀਵਾਰ ਲਭੇਂਗਾ 
ਜ਼ਹਿਰ ਜੀਵਨ ਦਾ ਪੀ ਕੇ ਵੇਖ। 

ਆਖੇ ਮੈਂ ਮਹਿਸੂਸ ਨਹੀਂ ਕਰਦਾ ,
ਇਹ ਦੁਨੀਆਂ ਦਾ ਭੁਲੇਖਾ ਹੈ। 
ਹੈ ਮੇਰੇ ਅੰਦਰ ਜੋ ਵੀ ਤੱਕਦਾ ,
ਅੰਤਰ ਵਿਚ ਜੋਖਾ ਲੇਖਾ ਹੈ। 

ਹੱਸਦੇ  ਚੇਹਰੇ ਰੋਂਦੇ ਚੇਹਰੇ,
ਨਜ਼ਰਾਂ ਵਿਚ ਸਭ ਕਹਿੰਦੇ ਚੇਹਰੇ।
ਸਭ ਦਾ ਮੈਂ ਹਮਰਾਜ਼ ਹਾਂ ,
ਖਾਮੋਸ਼ੀ ਦੀ ਆਵਾਜ਼ ਹਾਂ। 
  
ਉਂਜ ਤਾਂ ਆਪਾਂ ਸਾਰੇ ਹੀ 
ਸੁਖ ਦੁੱਖ ਇੱਕ ਦੂਜੇ ਦਾ ਜਿਉਂਦੇ ,
ਹਾਂ ਨਹੀਂ ਸਾਂਝਾ ਕਰਦੇ 
ਵਕਤ ਦੀ ਦੌੜ ਨਾ ਪੂਰੀ ਹੁੰਦੀ ,
ਸਾਰੀ ਉਮਰ ਹੀ ਭੱਜਦੇ ਰਹਿੰਦੇ। 

ਤਾ ਉਮਰ ਹੀ ਭੱਜਦੇ ਰਹਿੰਦੇ।
                                     
                 -ਬਲਜਿੰਦਰ ਗਿੱਲ 




Comments

Popular posts from this blog

ਰੁੱਖ ਬਾਬਲ

ਤਸਵੀਰ

ਬਾਬਲ ਦੀ ਜੂਹ