Posts

Showing posts from January, 2018

ਬਾਬਲ ਦੀ ਜੂਹ

              ਬਾਬਲ ਦੀ ਜੂਹ ਬੜੇ ਚਿਰਾਂ ਤੋਂ ਬਾਅਦ, ਗਏ ਪੈਰ ਬਾਬਲ ਦੀ ਜੂਹੇ , ਝਾੜ ਕੇ ਧੂਲ ਖੋਲ੍ਹੇ ਬੰਦ ਯਾਦਾਂ ਦੇ ਬੂਹੇ। ਇਹ ਘਰ ਨਹੀਂ ਸਿਰਫ ਇਟਾਂ ਮਿੱਟੀ ਰੇਤ ਦਾ, ਅੱਜ ਮੁੜ ਫਿਰ ਦੇਖਿਆ ਬਚਪਨ ਆਪਣਾ, ਸਰਦੀ ਦੀ ਧੁੱਪ ਨੂੰ ਸੇਕਦਾ। ਕਿੰਨੀਆਂ ਹੀ ਖੇਲਾਂ ਦੌੜਾਂ , ਬਚਪਨ ਨੇ ਲਾਈਆਂ , ਇੱਥੇ ਹੀ ਪੰਖ ਅਰਮਾਨਾਂ , ਅੰਬਰੀ ਉਡਾਰੀਆਂ ਲਾਈਆਂ। ਇੱਥੇ ਹੀ ਵਧੇ ਫੁੱਲੇ, ਸਭ ਮਾਂ ਦੇ ਜਾਏ , ਹਾਂ ਵੱਧ ਕੇ ਸਭ ਨੇ ਅੱਡ ਆਲ੍ਹਣੇ ਪਾਏ। ਬਾਹਰੋਂ ਦੇਖਾਂ ਤਾਂ ਰੰਗ ਫਿੱਕਾ ਜਿਹਾ ਪੈ ਗਿਆ , ਜਿਵੇਂ ਹੌਲੀ ਜਿਹੀ ਕੋਈ ਮੇਰੇ ਕੰਨੀ ਕਹਿ ਗਿਆ। ਮਨੁੱਖ ਤੇ ਮਕਾਨ ਤਾ ਇੱਕੱਠੇ ਹੀ ਪੁਰਾਣੇ ਹੁੰਦੇ ਨੇ , ਜੋਬਨ ਦੇ ਰੰਗ ਤਾਂ ਕੁਝ ਦੇਰ ਹੀ ਹੰਢਾਣੇ ਹੁੰਦੇ ਨੇਂ। ਹੁਣ ਲੋਕ ਘਰ ਨਹੀਂ , ਮਕਾਨ ਬਣਾਂਦੇ ਨੇ। ਲਾ ਕੇ ਮਾਰਬਲ ਤੇ ਟਾਈਲਾਂ , ਜਿਸਨੂੰ ਸਜਾਂਦੇ ਨੇ। ਇਕ ਚੀਜ਼ ਮੁਹੱਬਤ , ਭੁੱਲ ਜਾਂਦੇ ਨੇ ਲਾਉਣਾ। ਜਿਸਨੇ ਇਮਾਰਤ ਨੂੰ ਹੈ , ਆਸ਼ਿਆਨਾ ਬਨਾਉਣਾ। ਹੁਣ ਤਾਂ ਘਰਾਂ ਦੀਆਂ ਨਾ ਯਾਦਾਂ ਬਣ ਪਾਵਣ , ਰੈਨੋਵੇਸ਼ਨ ਕਰਾ ਕੇ ਅਕਸਰ ਰੂਪ ਬਦਲਾਵਣ। ਕਿੱਥੇ ਹੁਣ ਕੋਈ ਨਲਕਾ ਕਹਿੰਦਾ ਹੈ ਕਹਾਣੀ ? ਮੋਟਰਾਂ ਲਗਾ ਕੇ ਹਰ ਕੋਈ ਭਰੇ ਟੰਕੀਆਂ ਵਿਚ ਪਾਣੀ। ਅੱਜ ਵੀ ਬਚਪਨ ਦੀ ਗਲੀ ਜਦ ਮਨ ਗੁਜ਼ਰਦਾ , ਉਹ ਸਾਰੀਆਂ ਨਿੱਕੀਆਂ ਯਾਦਾਂ ਨਾ ਵਿਸਰਦਾ। ਅੱਜ ਫੇਰ ਬਚਪਨ ਨੂੰ ਆਵਾਜ਼ ਦੇ ਬੁਲਾਵਾਂ, ਚਿਰੀ...

ਨਾ ਕੋਈ ਸੁਆਲ

          ਨਾ ਕੋਈ ਸੁਆਲ ਆ ਮਨਾ ਬੈਠ ਕੋਲ ਜ਼ਰਾ , ਅੱਜ ਕੁਝ ਵੀ ਨਾ ਬੋਲੀਏ। ਨਾ ਸ਼ਿਕਵਾ ਨਾ ਕੋਈ ਸ਼ਿਕਾਇਤ, ਅੱਜ ਬੁਲ੍ਹੀਆਂ ਵੀ ਨਾ ਖੋਲੀਏ। ਲੱਭ ਲਵਾਂ ਮੈਂ ਸਾਰੇ ਜੁਆਬ, ਬਿਨਾ ਸਵਾਲ ਕੋਈ ਬੋਲੇ। ਪਹੁੰਚ ਜਾਵਾਂ ਮੈਂ ਦਿਲ ਦੇ ਅੰਦਰ , ਜਦ ਅੱਖਾਂ ਦੀ ਖਿੜਕੀ ਖੋਲੇਂ। ਤੇਰੀਆਂ ਅੱਖਾਂ ਨੇ ਬਹੁਤ ਹੀ ਨਿੱਘੀਆਂ, ਸ਼ਾਇਦ ਤੂੰ ਨਹੀਂ ਜਾਣਦਾ। ਠੰਡਾ ਦਿਲ ਵੀ ਹੋ ਜਾਏ ਕੋਸਾ, ਤੇਰੀ ਵਫ਼ਾ ਦੀ ਗਰਮੀ ਮਾਣਦਾ। ਅੱਖਾਂ ਨਿੱਘੀਆਂ ਉਸ ਤੋਂ ਵੀ ਕੁਝ ਨਿੱਘਾ ਤੇਰਾ ਦਿਲ, ਸ਼ੁਕਰ ਕੀਤਾ ਕੀ ਕਦੇ ਮੈਂ ਰਬ ਦਾ ਜੋ ਗਿਆ ਤੂੰ ਮੈਨੂੰ ਮਿਲ. ਅੱਖਾਂ ਨਿੱਘੀਆਂ , ਦਿਲ ਵੀ ਨਿੱਘਾ ਉਸ ਤੋਂ ਵੀ ਨਿੱਘਾ ਤੇਰਾ ਪਿਆਰ। ਮੈਂ ਅਧੂਰੀ ਤੂੰ ਪੂਰਕ ਮੇਰਾ ਮਾਣ ਹੋਇਆ ਅੱਜ ਅਪਣੀ ਹੋਂਦ ਤੇ, ਛੂਹ ਲਿਆ ਮੈਂ ਉਹ ਮਿਆਰ। ਆ ਮਨਾ ਬੈਠ ਕੋਲ ਜ਼ਰਾ , ਅੱਜ ਪਿਆਰ ਨਾਂ ਮਾਪਾਂ , ਬੇਕਾਰ ਨਾਂ ਬੁਝਾਂ। ਇਸ ਮੁਕਾਮ ਤੇ ਆ ਗਈ ਜ਼ਿੰਦਗੀ ਤੂੰ ਵੀ ਸਮਝੇਂ ਮੈਂ ਵੀ ਬੁਝਾਂ।               ਬਲਜਿੰਦਰ ਗਿੱਲ