ਰੁੱਖ ਬਾਬਲ

                   ਰੁੱਖ  ਬਾਬਲ 

ਇਹ ਰੁੱਖ ਮੇਰੇ ਬਾਬਲ ਵਾਂਗੂ 
ਸਨ ਘਣੀਆਂ ਇਸ ਦੀਆਂ ਛਾਵਾਂ 
ਸਾਵੇ ਸਾਵੇ ਪੱਤਰ ਇਸ ਦੇ 
ਮਹਿਕਾਈਆਂ ਬਚਪਨ ਦੀਆਂ ਸਾਹਾਂ। 

ਪੱਤਰ ਇਸ ਦੇ ਸਬ ਨੂੰ ਰੱਖਿਆ 
ਫ਼ਿਕਰਾਂ ਧੁੱਪ ਤੋਂ ਬਚਾ ਕੇ 
ਬਦਲੇ ਸੁੱਕ ਗਏ ਸਿਖ਼ਰ ਹਰਿਆਲੇ 
ਅਪਣਾ ਆਪ ਤਪਾ ਕੇ। 

ਕਦੇ ਕੰਧਾਂ ਕਦੇ ਬਾਰੀ ਬੂਹਿਆਂ 
ਪੋਟਾ ਪੋਟਾ ਸੌ ਬਹਾਨੀ ਫੱਟ ਦਿੱਤਾ 
ਕਦੀ ਛਤੀਰਾਂ ਕਦੇ ਛੱਤ ਦੇ ਬਾਲੇ 
ਕਰ ਟਾਹਣੀ ਟਾਹਣੀ ਕੱਟ ਦਿੱਤਾ। 

ਹੁਣ ਤਾਂ ਇਸਦੇ ਸੁੱਕੇ  ਟਾਹਣੇ 
ਫੁੱਟਣਾ ਭੁੱਲ ਗਏ ਸਜਰੇ ਪਤਰ 
ਹੁਣ ਤਾਂ ਕੋਈ ਫੁੱਲ ਨਾਂ ਲੱਗਦਾ 
ਤੋੜ੍ਹਨ ਤਾਂਈ ਜੇ ਮਾਰਨ ਪੱਥਰ। 

ਹੁਣ ਤਾਂ ਇਹ ਇਕ ਟੁੰਡ  ਜਿਹਾ 
ਐਵੀਂ ਰਾਹਾਂ ਵਿਚ ਪਿਆ ਅਟਕਦਾ 
ਸ਼ਾਇਦ ਕੁੱਝ ਪਿਆਰ ਪਾਣੀ ਮੰਗਦਾ 
ਕਿਰਕਰੀ ਬਣ ਅੱਖਾਂ ਵਿਚ ਰੜਕਦਾ। 

ਨਾਂ ਕਟੋ ਨਾਂ ਦੁਤਕਾਰੋ ਇਸਨੂੰ 
ਬਸ ਪੌਣ ਪਾਣੀ ਹੀ ਪੀਣ ਦਿਉ 
ਨਾਂ ਮਾਰੋ ਹੋਰ ਸਟਾਂ ਇਸ ਨੂੰ 
ਕੁਝ ਦੇਰ ਹੋਰ ਜੀਣ ਦਿਓ। 
        ਰੁੱਖ ਬਾਬਲ ਨੂੰ ਜੀਣ ਦਿਓ। 

                        -ਬਲਜਿੰਦਰ ਗਿੱਲ 

Comments

  1. This is my favourite poem by you Ma. I'm inspired by you to start writing too!

    ReplyDelete
  2. This application is a strong IDE programming that gives you smart thoughts to build your foundation. So, this product upholds numerous dialects. What's more, its usefulness furnishes you with complete route documents. This program makes projects for you that utilization the most recent series Webstorm 2022.4 Crack






    ReplyDelete
  3. I am very thankful for the effort put on by you, to help us, Thank you so much for the post it is very helpful, keep posting such type of Article.
    ReFX Nexus VST Crack
    Forza Horizon 2 Full Game For PC
    DeskSoft EarthView Crack

    ReplyDelete

Post a Comment

Popular posts from this blog

ਤਸਵੀਰ

ਬਾਬਲ ਦੀ ਜੂਹ